ਸ਼੍ਰੇਅਸ ਅਈਅਰ ਨੂੰ ਸਿਡਨੀ ਦੇ ਹਸਪਤਪਾਲ ਤੋਂ ਮਿਲੀ ਛੁੱਟੀ
ਨਵੀਂ ਦਿੱਲੀ, 1 ਨਵੰਬਰ- ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਅੱਜ ਸਿਡਨੀ ਦੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਸ ਦੀ ਪੁਸ਼ਟੀ ਕੀਤੀ ਅਤੇ ਹੁਣ ਉਸ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ। ਸ਼੍ਰੇਅਸ ਨੂੰ ਆਸਟ੍ਰੇਲੀਆ ਵਿਰੁੱਧ ਤੀਜੇ ਵਨਡੇ ਦੌਰਾਨ ਪਸਲੀ ਦੀ ਸੱਟ ਲੱਗੀ ਸੀ। ਇਹ ਸੱਟ ਕੈਚ ਲੈਣ ਲਈ ਬੈਕਵਰਡ ਪੁਆਇੰਟ ਤੋਂ ਪਿੱਛੇ ਵੱਲ ਦੌੜਦੇ ਸਮੇਂ ਲੱਗੀ ਸੀ। ਉਸਨੂੰ ਆਈ.ਸੀ.ਯੂ. ਵਿੱਚ ਰੱਖਿਆ ਗਿਆ ਸੀ, ਪਰ ਬੀ.ਸੀ.ਸੀ.ਆਈ. ਨੇ ਕਿਹਾ ਕਿ ਉਹ ਹੁਣ ਤੰਦਰੁਸਤ ਹੈ ਅਤੇ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਸ਼੍ਰੇਅਸ ਨੂੰ ਸੱਟ ਕਾਰਨ ਅੰਦਰੂਨੀ ਖੂਨ ਵਹਿ ਰਿਹਾ ਸੀ, ਜਿਸ ਕਾਰਨ ਉਸ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਸੀ। ਹਾਲਾਂਕਿ ਉਸ ਨੂੰ ਜਲਦੀ ਹੀ ਆਈ.ਸੀ.ਯੂ. ਤੋਂ ਛੁੱਟੀ ਦੇ ਦਿੱਤੀ ਗਈ , ਪਰ ਉਸ ਦਾ ਇਲਾਜ ਜਾਰੀ ਹੈ। ਸਿਡਨੀ ਵਿਚ ਖੇਡੇ ਗਏ ਤੀਜੇ ਇਕ ਦਿਨਾਂ ਵਿਚ ਆਸਟ੍ਰੇਲੀਆਈ ਬੱਲੇਬਾਜ਼ ਐਲੇਕਸ ਕੈਰੀ ਤੋਂ ਕੈਚ ਲੈਂਦੇ ਸਮੇਂ ਅਈਅਰ ਜ਼ਖਮੀ ਹੋ ਗਿਆ ਸੀ।
;
;
;
;
;
;
;
;
;