ਰਾਸ਼ਟਰੀ ਰਾਜਧਾਨੀ ’ਚ ਪ੍ਰਦੂਸ਼ਣ ਬਣਿਆ ਚਿੰਤਾ ਦਾ ਵਿਸ਼ਾ
ਨਵੀਂ ਦਿੱਲੀ, 1 ਨਵੰਬਰ- ਰਾਜਧਾਨੀ ਦਿੱਲੀ ਵਿਚ ਇਕ ਵਾਰ ਫਿਰ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਤਾਜ਼ਾ ਅੰਕੜਿਆਂ ਅਨੁਸਾਰ ਕਈ ਖੇਤਰਾਂ ਵਿਚ ਹਵਾ ਗੁਣਵੱਤਾ ਸੂਚਕਾਂਕ ਬਹੁਤ ਮਾੜੇ ਪੱਧਰ 'ਤੇ ਪਹੁੰਚ ਗਿਆ ਹੈ। ਦਿੱਲੀ ਦੇ ਆਈ.ਟੀ.ਓ. ਖੇਤਰ ਵਿਚ ਹਵਾ ਗੁਣਵੱਤਾ ਸੂਚਕਾਂਕ 275 ਦਰਜ ਕੀਤਾ ਗਿਆ, ਜੋ ਕਿ ਮਾੜੀ ਸ਼੍ਰੇਣੀ ਵਿਚ ਆਉਂਦਾ ਹੈ। ਅਕਸ਼ਰਧਾਮ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਵਿਚ ਹਵਾ ਗੁਣਵੱਤਾ ਦਾ ਪੱਧਰ 272 ਤੱਕ ਪਹੁੰਚ ਗਿਆ। ਏਮਜ਼ ਖੇਤਰ ਵਿਚ ਹਵਾ ਗੁਣਵੱਤਾ ਸੂਚਕਾਂਕ 291 ਸੀ, ਜੋ ਕਿ ਮਾੜੀ ਸ਼੍ਰੇਣੀ ਦੇ ਉੱਪਰਲੇ ਹਿੱਸੇ ਵਿਚ ਆਉਂਦਾ ਹੈ।
ਲੋਧੀ ਰੋਡ ਖੇਤਰ ਵਿਚ ਸਥਿਤੀ ਕੁਝ ਬਿਹਤਰ ਸੀ, ਜਿਥੇ ਹਵਾ ਗੁਣਵੱਤਾ ਸੂਚਕਾਂਕ 184 ਦਰਜ ਕੀਤਾ ਗਿਆ, ਜਿਸ ਨੂੰ 'ਮੱਧਮ' ਸ਼੍ਰੇਣੀ ਵਿਚ ਮੰਨਿਆ ਜਾਂਦਾ ਹੈ। ਉੱਥੇ ਪ੍ਰਦੂਸ਼ਣ ਘਟਾਉਣ ਲਈ ਪਾਣੀ ਦੇ ਛਿੜਕਾਅ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸੇ ਤਰ੍ਹਾਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (ਟੀ-3) ਖੇਤਰ ਵਿਚ ਸੂਚਕਾਂਕ 188 ਸੀ, ਜੋ ਕਿ ਦਰਮਿਆਨੀ ਸ਼੍ਰੇਣੀ ਵਿਚ ਆਉਂਦਾ ਹੈ।
ਪੂਰਬੀ ਦਿੱਲੀ ਦੇ ਆਨੰਦ ਵਿਹਾਰ ਖੇਤਰ ਵਿਚ ਹਵਾ ਦੀ ਗੁਣਵੱਤਾ ਸਭ ਤੋਂ ਚਿੰਤਾਜਨਕ ਪਾਈ ਗਈ, ਜਿਸ ਦਾ ਸੂਚਕ ਅੰਕ 298 ਤੱਕ ਪਹੁੰਚ ਗਿਆ। ਬਵਾਨਾ ਵਿਚ ਹਵਾ ਦੀ ਗੁਣਵੱਤਾ ਸੂਚਕ ਅੰਕ 301 ਦਰਜ ਕੀਤਾ ਗਿਆ, ਜੋ ਕਿ ਬਹੁਤ ਮਾੜੀ ਸ਼੍ਰੇਣੀ ਦੀ ਸ਼ੁਰੂਆਤ ਹੈ। ਚਾਂਦਨੀ ਚੌਕ ਵਿਚ 299 ਅਤੇ ਆਰ.ਕੇ. ਪੁਰਮ ਵਿਚ 298 ਦਰਜ ਕੀਤਾ ਗਿਆ। ਬੁਰਾੜੀ ਖੇਤਰ ਵਿਚ ਹਵਾ ਦੀ ਗੁਣਵੱਤਾ ਸੂਚਕ ਅੰਕ 264 ਸੀ।
;
;
;
;
;
;
;
;
;