JALANDHAR WEATHER

ਅਮਰੀਕਾ ’ਚ ਹੈਲੋਵਿਨ ਮੌਕੇ ਅੱਤਵਾਦੀ ਹਮਲਾ ਨਾਕਾਮ- ਐਫ.ਬੀ.ਆਈ. ਮੁਖੀ

ਵਾਸ਼ਿੰਗਟਨ, ਡੀ.ਸੀ. 1 ਨਵੰਬਰ- ਯੂ.ਐਸ. ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਕਾਸ਼ ਪਟੇਲ ਨੇ ਦਾਅਵਾ ਕੀਤਾ ਹੈ ਕਿ ਮਿਸ਼ੀਗਨ ਵਿਚ ਇਕ ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ੱਕੀ ਹੈਲੋਵੀਨ ਹਮਲੇ ਦੀ ਯੋਜਨਾ ਬਣਾ ਰਹੇ ਸਨ। ਜਦੋਂ ਕਿ ਕਾਸ਼ ਪਟੇਲ ਨੇ ਹੋਰ ਵੇਰਵੇ ਨਹੀਂ ਦਿੱਤੇ। ਵੱਖ-ਵੱਖ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਘਟਨਾ ਵਿਚ ਹੈਲੋਵੀਨ 'ਤੇ ਹਮਲੇ ਦੀ ਯੋਜਨਾ ਬਣਾ ਰਹੇ ਅੱਤਵਾਦੀਆਂ ਦਾ ਇਕ ਸਮੂਹ ਸ਼ਾਮਿਲ ਹੈ।

ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਇਕ ਪੋਸਟ ਵਿਚ ਕਾਸ਼ ਪਟੇਲ ਨੇ ਕਿਹਾ ਕਿ ਅੱਜ ਸਵੇਰੇ, ਐਫ.ਬੀ.ਆਈ. ਨੇ ਇਕ ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ ਅਤੇ ਮਿਸ਼ੀਗਨ ਵਿਚ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜੋ ਕਥਿਤ ਤੌਰ 'ਤੇ ਹੈਲੋਵੀਨ 'ਤੇ ਹਿੰਸਕ ਹਮਲੇ ਦੀ ਸਾਜ਼ਿਸ਼ ਰਚ ਰਹੇ ਸਨ। ਹੋਰ ਜਾਣਕਾਰੀ ਜਲਦੀ ਹੀ ਆਵੇਗੀ। ਉਨ੍ਹਾਂ ਕਿਹਾ ਕਿ ਐਫ.ਬੀ.ਆਈ. ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਾਰੇ ਕਰਮਚਾਰੀਆਂ ਦਾ ਧੰਨਵਾਦ ਜੋ 24 ਘੰਟੇ ਚੌਕਸੀ 'ਤੇ ਹਨ ਅਤੇ ਸਾਡੇ ਦੇਸ਼ ਦੀ ਰੱਖਿਆ ਕਰਨ ਦੇ ਸਾਡੇ ਮਿਸ਼ਨ ਨੂੰ ਪੂਰਾ ਕਰ ਰਹੇ ਹਨ। ਜਦੋਂ ਕਿ ਕਾਸ਼ ਪਟੇਲ ਨੇ ਇਹ ਨਹੀਂ ਦੱਸਿਆ ਕਿ ਮਿਸ਼ੀਗਨ ਵਿਚ ਐਫ.ਬੀ.ਆਈ. ਨੇ ਕਿਥੇ ਕਾਰਵਾਈ ਕੀਤੀ। ਮਿਸ਼ੀਗਨ ਪੁਲਿਸ ਨੇ ਰਿਪੋਰਟ ਦਿੱਤੀ ਕਿ ਐਫ.ਬੀ.ਆਈ. ਨੇ ਡੀਅਰਬੋਰਨ ਖੇਤਰ ਵਿਚ ਇਕ ਕਾਰਵਾਈ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ