JALANDHAR WEATHER

ਸਰਦਾਰ ਪਟੇਲ ਦੀ 150ਵੀਂ ਜਯੰਤੀ,ਪ੍ਰਧਾਨ ਮੰਤਰੀ ਮੋਦੀ ਵਲੋਂ ਸ਼ਰਧਾਂਜਲੀ ਭੇਟ

ਵਡੋਦਰਾ, 31 ਅਕਤੂਬਰ- ਅੱਜ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਯੰਤੀ ਹੈ। ਗੁਜਰਾਤ ਦੇ ਸਟੈਚੂ ਆਫ਼ ਯੂਨਿਟੀ ਵਿਖੇ ਉਨ੍ਹਾਂ ਦੇ ਜਨਮ ਦਿਨ ਨੂੰ ਮਨਾਉਣ ਲਈ ਇਕ ਸ਼ਾਨਦਾਰ ਜਸ਼ਨ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਗਣਤੰਤਰ ਦਿਵਸ ਦੀ ਤਰਜ਼ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਰਾਜਾਂ ਦੀਆਂ ਸੱਭਿਆਚਾਰਕ ਪਰੇਡ ਅਤੇ ਝਾਕੀਆਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਇਸ ਸਮਾਗਮ ਵਿਚ ਪ੍ਰਧਾਨ ਮੰਤਰੀ ਮੋਦੀ ਵੀ ਮੌਜੂਦ ਹਨ।


ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਵੜੀਆ ਵਿਚ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੀ 150ਵੀਂ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਰਾਸ਼ਟਰੀ ਏਕਤਾ ਦਿਵਸ ਪਰੇਡ ਵਿਚ ਸਲਾਮੀ ਲਈ। ਪਰੇਡ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੁਕੜੀਆਂ ਦੀ ਅਗਵਾਈ ਮਹਿਲਾ ਅਧਿਕਾਰੀ ਕਰ ਰਹੀਆਂ ਹਨ।

ਬੀ.ਐਸ.ਐਫ., ਸੀ.ਆਈ.ਐਸ.ਐਫ., ਆਈ.ਟੀ.ਬੀ.ਪੀ., ਸੀ.ਆਰ.ਪੀ.ਐਫ. ਅਤੇ ਐਸ.ਐਸ.ਬੀ. ਸਮੇਤ ਸੋਲਾਂ ਟੁਕੜੀਆਂ ਪਰੇਡ ਵਿਚ ਹਿੱਸਾ ਲੈ ਰਹੀਆਂ ਹਨ। ਆਪ੍ਰੇਸ਼ਨ ਸੰਧੂਰ ਦੇ ਸੋਲ੍ਹਾਂ ਬੀ.ਐਸ.ਐਫ. ਮੈਡਲ ਜੇਤੂ ਅਤੇ ਸੀ.ਆਰ.ਪੀ.ਐਫ਼. ਦੇ ਪੰਜ ਸ਼ੌਰਿਆ ਚੱਕਰ ਜੇਤੂ ਵੀ ਹਿੱਸਾ ਲੈ ਰਹੇ ਹਨ। ਪਰੇਡ ਦੀ ਅਗਵਾਈ 100 ਮੈਂਬਰੀ ਹੈਰਾਲਡਿੰਗ ਟੀਮ ਕਰੇਗੀ, ਜਦੋਂ ਕਿ ਨੌਂ ਬੈਂਡ ਟੁਕੜੀਆਂ ਅਤੇ ਚਾਰ ਸਕੂਲ ਬੈਂਡ ਪ੍ਰਦਰਸ਼ਨ ਕਰਨਗੇ।


ਭਾਰਤ ਪਰਵ 2025 1 ਤੋਂ 15 ਨਵੰਬਰ ਤੱਕ ਏਕਤਾ ਨਗਰ ਵਿਚ, ਸਟੈਚੂ ਆਫ਼ ਯੂਨਿਟੀ ਕੰਪਲੈਕਸ ਦੇ ਅੰਦਰ ਆਯੋਜਿਤ ਕੀਤਾ ਜਾਵੇਗਾ। ਭਾਰਤ ਪਰਵ ਦੌਰਾਨ ਪ੍ਰੋਗਰਾਮ ਭਾਰਤ ਦੀ ਅਮੀਰ ਵਿਰਾਸਤ ਅਤੇ ਵਿਭਿੰਨਤਾ ਵਿਚ ਏਕਤਾ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ