ਬਿਹਾਰ ਚੋਣਾਂ : ਪ੍ਰਧਾਨ ਮੰਤਰੀ ਮੋਦੀ 30 ਅਕਤੂਬਰ ਨੂੰ ਛਪਰਾ ਦੇ ਮੁਜ਼ੱਫਰਪੁਰ ਵਿਚ ਕਰਨਗੇ ਰੈਲੀਆਂ
ਨਵੀਂ ਦਿੱਲੀ, 29 ਅਕਤੂਬਰ (ਏਐਨਆਈ): ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਅਕਤੂਬਰ ਨੂੰ ਬਿਹਾਰ ਦੇ ਮੁਜ਼ੱਫਰਪੁਰ ਅਤੇ ਛਪਰਾ ਵਿਚ ਚੋਣ ਰੈਲੀਆਂ ਕਰਨਗੇ। ਐਕਸ 'ਤੇ ਪੋਸਟ ਸਾਂਝੀ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਕਿ ਉਹ ਮੁਜ਼ੱਫਰਪੁਰ ਵਿਚ ਸਵੇਰੇ 11 ਵਜੇ ਅਤੇ ਛਪਰਾ ਵਿਚ ਦੁਪਹਿਰ 12:45 ਵਜੇ ਰੈਲੀਆਂ ਕਰਨਗੇ। "ਬਿਹਾਰ ਤੋਂ ਮੇਰੇ ਪਰਿਵਾਰਕ ਮੈਂਬਰ ਭਾਜਪਾ-ਐਨ.ਡੀ.ਏ. ਦੀ ਸ਼ਾਨਦਾਰ ਜਿੱਤ ਨੂੰ ਯਕੀਨੀ ਬਣਾਉਣ ਲਈ ਚੋਣ ਮੈਦਾਨ ਵਿਚ ਹਨ। ਉਤਸ਼ਾਹ ਦੇ ਇਸ ਮਾਹੌਲ ਵਿਚ ਕੱਲ੍ਹ ਸਵੇਰੇ 11 ਵਜੇ ਦੇ ਕਰੀਬ ਮੁਜ਼ੱਫਰਪੁਰ ਵਿਚ ਅਤੇ ਦੁਪਹਿਰ 12:45 ਵਜੇ ਛਪਰਾ ਵਿਚ, ਮੈਨੂੰ ਜਨਤਾ ਨਾਲ ਗੱਲਬਾਤ ਕਰਨ ਦਾ ਸੁਭਾਗ ਪ੍ਰਾਪਤ ਹੋਵੇਗਾ। ਮੈਨੂੰ ਵਿਸ਼ਵਾਸ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਇਕ ਵਾਰ ਫਿਰ ਰਾਜ ਦੇ ਮੇਰੇ ਭਰਾ ਅਤੇ ਭੈਣਾਂ ਵੱਡੀ ਜਿੱਤ ਦਾ ਸ਼ੰਖ ਵਜਾਉਣਗੇ," ।
ਅੱਜ ਪਹਿਲਾਂ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੁਜ਼ੱਫਰਪੁਰ ਵਿਚ ਮਹਾਗਠਜੋੜ ਦੀ ਸਾਂਝੀ ਰੈਲੀ ਕੀਤੀ, ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ 'ਵੋਟਾਂ ਲਈ ਕੁਝ ਵੀ ਕਰਨ' ਦਾ ਦੋਸ਼ ਲਗਾਉਂਦੇ ਹੋਏ ਇਕ ਰਾਜਨੀਤਿਕ ਵਿਵਾਦ ਛੇੜ ਦਿੱਤਾ।
;
;
;
;
;
;
;