ਅੱਜ ਪਹਿਲੀ ਵਾਰ ਅੰਬਾਲਾ ਹਵਾਈ ਸਟੇਸ਼ਨ ਦਾ ਦੌਰਾ ਕਰਨਗੇ ਰਾਸ਼ਟਰਪਤੀ ਮੁਰਮੂ
ਨਵੀਂ ਦਿੱਲੀ, 29 ਅਕਤੂਬਰ- ਰਾਸ਼ਟਰਪਤੀ ਦਰੋਪਦੀ ਮੁਰਮੂ ਅੱਜ ਪਹਿਲੀ ਵਾਰ ਅੰਬਾਲਾ ਹਵਾਈ ਸੈਨਾ ਸਟੇਸ਼ਨ ਦਾ ਦੌਰਾ ਕਰਨਗੇ। ਉੱਥੋਂ ਉਹ ਰਾਫੇਲ ਲੜਾਕੂ ਜਹਾਜ਼ ਵਿਚ ਉਡਾਣ ਭਰਨਗੇ। ਹਵਾਈ ਸੈਨਾ ਅਤੇ ਸਥਾਨਕ ਪ੍ਰਸ਼ਾਸਨ ਨੇ ਇਸ ਸਮਾਗਮ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਹਵਾਈ ਸੈਨਾ ਸਟੇਸ਼ਨ ਦੇ ਆਲੇ-ਦੁਆਲੇ ਦੇ ਖੇਤਰ ਨੂੰ ਨੋ-ਡਰੋਨ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਸੁਰੱਖਿਆ ਅਤੇ ਹੋਰ ਪ੍ਰਬੰਧਾਂ ਲਈ ਰਿਹਰਸਲਾਂ ਮੰਗਲਵਾਰ ਨੂੰ ਕੀਤੀਆਂ ਗਈਆਂ।
ਅਧਿਕਾਰਤ ਸੂਤਰਾਂ ਅਨੁਸਾਰ ਰਾਸ਼ਟਰਪਤੀ ਮੁਰਮੂ ਆਪਣੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਤੋਂ ਅੰਬਾਲਾ ਲਈ ਰਵਾਨਾ ਹੋਣਗੇ। ਜਹਾਜ਼ ਸਵੇਰੇ 9 ਵਜੇ ਅੰਬਾਲਾ ਹਵਾਈ ਸੈਨਾ ਸਟੇਸ਼ਨ 'ਤੇ ਉਤਰੇਗਾ। ਉੱਥੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਉਹ ਰਸਮੀ ਤੌਰ 'ਤੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਹਵਾਈ ਸੈਨਾ ਸਟੇਸ਼ਨ ਦੀਆਂ ਵੱਖ-ਵੱਖ ਇਕਾਈਆਂ ਦਾ ਨਿਰੀਖਣ ਕਰਨਗੇ।
;
;
;
;
;
;
;