ਤਾਈਵਾਨ ਨੇ ਆਪਣੇ ਖੇਤਰ ਦੇ ਆਲੇ-ਦੁਆਲੇ ਚੀਨੀ ਫ਼ੌਜੀ ਜਹਾਜ਼ਾਂ ਦਾ ਪਤਾ ਲਗਾਇਆ

ਤਾਈਪੇ ਸਿਟੀ, 19 ਅਕਤੂਬਰ - ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਆਪਣੇ ਖੇਤਰ ਦੇ ਆਲੇ-ਦੁਆਲੇ ਚੀਨੀ ਫ਼ੌਜੀ ਜਹਾਜ਼ਾਂ ਅਤੇ 6 ਸਮੁੰਦਰੀ ਫ਼ੌਜ ਦੇ ਜਹਾਜ਼ਾਂ ਦੀ ਗਤੀਵਿਧੀ ਨੂੰ ਰਿਕਾਰਡ ਕੀਤਾ ਹੈ। ਇਹ ਘੁਸਪੈਠ ਚੀਨ ਦੇ ਤਾਈਵਾਨ ਵਿਰੁੱਧ ਲਗਾਤਾਰ ਫ਼ੌਜੀ ਦਬਾਅ ਦਾ ਹਿੱਸਾ ਹੈ, ਜੋ ਤਾਈਵਾਨ ਨੂੰ ਆਪਣੇ ਖੇਤਰ ਦਾ ਹਿੱਸਾ ਹੋਣ ਦਾ ਦਾਅਵਾ ਕਰਦਾ ਹੈ।
ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦਾ ਜਹਾਜ਼ ਤਾਈਵਾਨ ਦੇ ਹਵਾਈ ਰੱਖਿਆ ਪਛਾਣ ਜ਼ੋਨ (ਏਡੀਆਈਜ਼ੈਡ) ਵਿਚ ਦਾਖ਼ਲ ਹੋਇਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ, ਤਾਈਵਾਨ ਦੇ ਰੱਖਿਆ ਮੰਤਰਾਲੇ (ਐਮਆਈਡੀ) ਨੇ ਪੀਐਲਏ ਜਹਾਜ਼ਾਂ ਦੀਆਂ 21 ਉਡਾਣਾਂ ਅਤੇ 9 ਪੀਐਲਏ ਜਹਾਜ਼ਾਂ ਦਾ ਪਤਾ ਲਗਾਇਆ। ਰੱਖਿਆ ਮੰਤਰਾਲੇ (ਐਮਆਈਡੀ) ਦੇ ਅਨੁਸਾਰ, "ਅੱਜ ਸਵੇਰੇ 0837 ਵਜੇ ਤੋਂ ਸ਼ੁਰੂ ਹੋ ਕੇ ਪੀਐਲਏ ਜਹਾਜ਼ਾਂ ਦੀਆਂ ਵੱਖ-ਵੱਖ ਕਿਸਮਾਂ ਦੀਆਂ ਕੁੱਲ 21 ਉਡਾਣਾਂ (ਜੇ-16, ਕੇਜੀ-500, ਆਦਿ ਸਮੇਤ) ਦਾ ਪਤਾ ਲਗਾਇਆ ਗਿਆ। 21 ਉਡਾਣਾਂ ਵਿਚੋਂ, 17 ਨੇ ਤਾਈਵਾਨ ਸਟ੍ਰੇਟ ਦੀ ਮੱਧ ਰੇਖਾ ਨੂੰ ਪਾਰ ਕੀਤਾ ਅਤੇ ਹੋਰ ਜਹਾਜ਼ਾਂ ਨਾਲ ਸੰਯੁਕਤ ਹਵਾਈ-ਸਮੁੰਦਰੀ ਸਿਖਲਾਈ ਲਈ ਉੱਤਰੀ, ਕੇਂਦਰੀ ਅਤੇ ਦੱਖਣ-ਪੱਛਮੀ ਏਡੀਆਈਜ਼ੈੱਡ ਵਿਚ ਦਾਖ਼ਲ ਹੋਏ। ਆਰਓਸੀ ਹਥਿਆਰਬੰਦ ਬਲਾਂ ਨੇ ਸਥਿਤੀ ਦੀ ਨਿਗਰਾਨੀ ਕੀਤੀ ਹੈ ਅਤੇ ਉਸ ਅਨੁਸਾਰ ਜਵਾਬ ਦਿੱਤਾ ਹੈ।"