JALANDHAR WEATHER

ਏਸ਼ੀਆ ਕੱਪ: 21 ਸਤੰਬਰ ਨੂੰ ਮੁੜ ਹੋਵੇਗਾ ਭਾਰਤ ਪਾਕਿ ਮੁਕਾਬਲਾ

ਦੁਬਈ, 18 ਸਤੰਬਰ- ਏਸ਼ੀਆ ਕੱਪ ਦੇ ਚੱਲ ਰਹੇ ਮੈਚਾਂ ਦੌਰਾਨ ਭਾਰਤ ਤੇ ਪਾਕਿਸਤਾਨ ਮੁੜ 21 ਸਤੰਬਰ ਨੂੰ ਆਹਮੋ ਸਾਹਮਣੇ ਹੋਣਗੇ। ਬੀਤੇ ਦਿਨ ਪਾਕਿਸਤਾਨ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ 41 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ 2025 ਦੇ ਸੁਪਰ 4 ਪੜਾਅ ਲਈ ਕੁਆਲੀਫਾਈ ਕਰ ਲਿਆ ਹੈ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 20 ਓਵਰਾਂ ਵਿਚ ਨੌਂ ਵਿਕਟਾਂ ’ਤੇ 146 ਦੌੜਾਂ ਬਣਾਈਆਂ। ਜਵਾਬ ਵਿਚ ਯੂ.ਏ.ਈ. 17.4 ਓਵਰਾਂ ਵਿਚ ਸਿਰਫ਼ 105 ਦੌੜਾਂ ਹੀ ਬਣਾ ਸਕਿਆ ਅਤੇ ਆਲ ਆਊਟ ਹੋ ਗਿਆ। ਪਾਕਿਸਤਾਨ ਲਈ ਸ਼ਾਹੀਨ ਸ਼ਾਹ ਅਫਰੀਦੀ, ਹਾਰਿਸ ਰਉਫ ਅਤੇ ਅਬਰਾਰ ਅਹਿਮਦ ਨੇ ਦੋ-ਦੋ ਵਿਕਟਾਂ ਲਈਆਂ, ਜਦੋਂ ਕਿ ਸੈਮ ਅਯੂਬ ਅਤੇ ਸਲਮਾਨ ਆਗਾ ਨੇ ਇਕ-ਇਕ ਵਿਕਟ ਲਈ। ਇਸ ਨਾਲ ਪੁਸ਼ਟੀ ਹੋਈ ਕਿ ਭਾਰਤ ਅਤੇ ਪਾਕਿਸਤਾਨ 21 ਸਤੰਬਰ ਨੂੰ ਟੂਰਨਾਮੈਂਟ ਵਿਚ ਦੁਬਾਰਾ ਇਕ ਦੂਜੇ ਦਾ ਸਾਹਮਣਾ ਕਰਨਗੇ।

ਭਾਰਤ ਨੇ ਗਰੁੱਪ ਪੜਾਅ ਵਿਚ ਪਾਕਿਸਤਾਨ ਨੂੰ ਆਸਾਨੀ ਨਾਲ ਸੱਤ ਵਿਕਟਾਂ ਨਾਲ ਹਰਾਇਆ ਸੀ। ਪਾਕਿਸਤਾਨ ਨੇ ਯੂ.ਏ.ਈ. ਨੂੰ ਹਰਾ ਕੇ ਭਾਰਤ ਦੇ ਨਾਲ ਗਰੁੱਪ ਏ ਤੋਂ ਸੁਪਰ 4 ਪੜਾਅ ਵਿਚ ਪ੍ਰਵੇਸ਼ ਕੀਤਾ। ਸੁਪਰ 4 ਵਿਚ ਬਾਕੀ ਦੋ ਟੀਮਾਂ ਹੁਣ ਗਰੁੱਪ ਬੀ ਤੋਂ ਹੋਣਗੀਆਂ। ਇਸ ਦੌਰ ਵਿਚ ਹਰੇਕ ਟੀਮ ਦੂਜੀ ਟੀਮ ਦੇ ਖ਼ਿਲਾਫ਼ ਇਕ ਮੈਚ ਖੇਡੇਗੀ। ਇਸ ਦੇ ਨਤੀਜੇ ਵਜੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਇਕ ਹੋਰ ਮੈਚ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ