ਪਾਣੀ ਦਾ ਪੱਧਰ ਘਟਣ ਦੇ ਬਾਵਜੂਦ ਵੀ ਰੁਕਨੇ ਵਾਲੇ ਬੰਨ੍ਹ ਨੂੰ ਦੁਬਾਰਾ ਲੱਗੀ ਢਾਅ

ਮੱਖੂ, 12 ਸਤੰਬਰ (ਕੁਲਵਿੰਦਰ ਸਿੰਘ ਸੰਧੂ)-ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਘਟਣ ਦੇ ਬਾਵਜੂਦ ਵੀ ਬਲਾਕ ਮੱਖੂ ਦੇ ਪਿੰਡ ਰੁਕਨੇ ਵਾਲੇ ਨੂੰ ਦੁਬਾਰਾ ਢਾਅ ਲੱਗ ਗਈ ਹੈ। ਇਲਾਕਾ ਨਿਵਾਸੀ ਦੁਬਾਰਾ ਬੰਨ੍ਹ ਮਜ਼ਬੂਤ ਵਿਚ ਜੁੱਟ ਗਏ ਹਨ ਪਰ ਸਤਲੁਜ ਵਿਚ ਪਾਣੀ ਦਾ ਪੱਧਰ ਵੱਧ ਗਿਆ ਤਾਂ ਹੜ੍ਹ ਦੇ ਪਾਣੀ ਨਾਲ ਇਸ ਏਰੀਏ ਵਿਚ ਵੱਡਾ ਨੁਕਸਾਨ ਹੋ ਸਕਦਾ ਹੈ। ਇਲਾਕਾ ਨਿਵਾਸੀਆਂ ਨੇ ਫਿਰ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰ ਨੂੰ ਅਪੀਲ ਕੀਤੀ ਕਿ ਇਕ ਵਾਰ ਫਿਰ ਸਾਡੀ ਮਦਦ ਲਈ ਅੱਗੇ ਆਉਣ ਕਿਉਂਕਿ ਦਰਿਆ ਸਤਲੁਜ ਦੇ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਇਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕਰ ਦਿੱਤਾ, ਜਿਸ ਦੇ ਭੋਗ ਪਰਸੋਂ ਐਤਵਾਰ ਪੈਣਗੇ।