ਜੰਮੂ: ਸੁੱਰਖਿਆ ਬਲਾਂ ਨੇ ਢੇਰ ਕੀਤਾ ਇਕ ਅੱਤਵਾਦੀ

ਸ੍ਰੀਨਗਰ, 8 ਸਤੰਬਰ- ਕਸ਼ਮੀਰ ਦੇ ਕੁਲਗਾਮ ਵਿਚ ਮੁਕਾਬਲੇ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ ਹੈ। ਸੋਮਵਾਰ ਸਵੇਰੇ ਗੁੱਡਰ ਦੇ ਜੰਗਲਾਂ ਵਿਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਸ਼ੁਰੂ ਹੋਇਆ। ਫੌਜ ਨੇ ਇਸ ਨੂੰ ਆਪ੍ਰੇਸ਼ਨ ‘ਗੁੱਡਰ’ ਦਾ ਨਾਮ ਦਿੱਤਾ ਹੈ। ਇਸ ਦੌਰਾਨ ਇਕ ਜਵਾਨ ਵੀ ਜ਼ਖਮੀ ਹੋ ਗਿਆ।
ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ, ਫੌਜ ਦੀ 9 ਆਰ.ਆਰ. ਅਤੇ ਸੀ.ਆਰ.ਪੀ.ਐਫ਼. ਦੀ ਇਕ ਸਾਂਝੀ ਟੀਮ ਨੇ ਇਲਾਕੇ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਜੰਗਲ ਵਿਚ 2 ਤੋਂ ਵੱਧ ਲਸ਼ਕਰ ਅੱਤਵਾਦੀ ਲੁਕੇ ਹੋਏ ਹਨ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਹੈ ਅਤੇ ਇਲਾਕੇ ਵਿਚ ਵਾਧੂ ਸੁਰੱਖਿਆ ਬਲ ਭੇਜੇ ਗਏ ਹਨ।