JALANDHAR WEATHER

ਪੁਲ ’ਤੇ ਰੇਲਿੰਗ ਨਾ ਹੋਣ ਕਾਰਨ ਵੇਈਂ ’ਚ ਡਿੱਗੇ ਭੈਣ ਭਰਾ, ਮੌਤ

ਫਗਵਾੜਾ, (ਕਪੂਰਥਲਾ), 6 ਸਤੰਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਹਲਕੇ ਦੇ ਪਿੰਡ ਦੁੱਗਾਂ ਵੇਈਂ ਨੂੰ ਪਾਰ ਕਰਦੇ ਸਮੇਂ ਸਾਈਕਲ ਸਲਿਪ ਹੋਣ ਕਾਰਨ ਭੈਣ-ਭਰਾ ਦੇ ਵੇਈਂ ਵਿਚ ਡਿੱਗ ਕੇ ਡੁੱਬਣ ਕਾਰਨ ਮੌਤ ਹੋ ਗਈ, ਜਿਨ੍ਹਾਂ ਦੀ ਉਮਰ ਲਗਭਗ 24-26 ਸਾਲ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਦੇ ਸਮੇਂ ਸਾਈਕਲ ’ਤੇ ਪਿੰਡ ਉੱਚਾ ਜ਼ਿਲ੍ਹਾ ਜਲੰਧਰ ਦੇ ਵਾਸੀ ਭੈਣ-ਭਰਾ, ਜੋ ਆਪਣੇ ਘਰ ਤੋਂ ਪਿੰਡ ਜਗਪਾਲ ਨੂੰ ਜਾ ਰਹੇ ਸੀ, ਜਦੋਂ ਉਹ ਪਿੰਡ ਦੁੱਗਾਂ ਦੇ ਵੇਈਂ ਨੂੰ ਪਾਰ ਕਰਨ ਲੱਗੇ ਤਾਂ ਸਾਈਕਲ ਅਚਾਨਕ ਸਲਿਪ ਹੋ ਗਿਆ ਤੇ ਪੁਲ ’ਤੇ ਕੋਈ ਰੇਲਿੰਗ ਨਾ ਹੋਣ ਕਾਰਨ ਦੋਵੇਂ ਪਾਣੀ ਵਿਚ ਡਿੱਗ ਪਏ। ਸਥਾਨਕ ਲੋਕਾਂ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਜਦੋਂ ਤੱਕ ਦੋਵਾਂ ਨੂੰ ਬਾਹਰ ਕੱਢਿਆ ਗਿਆ ਤੱਦ ਤੱਕ ਦੋਵਾਂ ਭੈਣ ਭਰਾ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਫਗਵਾੜਾ ਲਿਜਾਇਆ ਜਾ ਰਿਹਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ