ਮੀਂਹ ਕਰਕੇ ਖੜ੍ਹੀ ਸਕਾਰਪੀਓ 'ਤੇ ਡਿੱਗਿਆ ਦਰੱਖਤ, ਬੱਚਾ ਮਾਮੂਲੀ ਜ਼ਖਮੀ

ਪੰਚਕੂਲਾ, 3 ਸਤੰਬਰ-ਪੰਚਕੂਲਾ ਵਿਚ ਹੋ ਰਹੀ ਲਗਾਤਾਰ ਬਰਸਾਤ ਕਰਕੇ ਸੈਕਟਰ 4 ਸਤਲੁਜ ਪਬਲਿਕ ਸਕੂਲ ਬਾਹਰ ਖੜ੍ਹੀ ਸਕਾਰਪੀਓ ਉੱਤੇ ਦਰੱਖਤ ਡਿੱਗ ਗਿਆ ਹੈ। ਸਕਾਰਪੀਓ ਵਿਚ ਬੈਠੇ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।