JALANDHAR WEATHER

ਬੀਤੀ ਰਾਤ ਛੱਤ ਡਿੱਗਣ ਨਾਲ ਪਤੀ ਪਤਨੀ ਦੀ ਮੌਤ, ਪੁੱਤਰ ਤੇ ਪੋਤਰਾ ਜ਼ਖ਼ਮੀ

ਸ਼ਹਿਣਾ, (ਬਰਨਾਲਾ), 3 ਸਤੰਬਰ (ਸੁਰੇਸ਼ ਗੋਗੀ)- ਲਗਾਤਾਰ ਪੈ ਰਹੇ ਮੀਂਹ ਕਾਰਨ ਪਿੰਡ ਮੌੜਾਂ ਵਿਖੇ ਇਕ ਮਜ਼ਦੂਰ ਪਰਿਵਾਰ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈੇ ਅਤੇ ਉਨ੍ਹਾਂ ਨਾਲ ਸੁੱਤਾ ਪਿਆ ਪੋਤਰਾ ਗੰਭੀਰ ਜ਼ਖ਼ਮੀ ਹੋ ਗਿਆ। ਮੌਕੇ ’ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਰਨੈਲ ਸਿੰਘ (60) ਪੁੱਤਰ ਗੁਰਦਿਆਲ ਸਿੰਘ ਅਤੇ ਉਸ ਦੀ ਪਤਨੀ ਨਿੰਦਰ ਕੌਰ (58) ਆਪਣੇ 12 ਸਾਲ ਦੇ ਪੋਤਰੇ ਮਹਿਕਦੀਪ ਸਿੰਘ ਪੁੱਤਰ ਵਿੰਦਰ ਸਿੰਘ ਨੂੰ ਨਾਲ ਲੈ ਕੇ ਸੁੱਤੇ ਹੋਏ ਸਨ ਕਿ ਰਾਤ 11:30 ਵਜੇ ਦੇ ਕਰੀਬ ਗਲੀ ਨਾਲ ਲੱਗਦੇ ਕਮਰੇ ਜਿਸ ਨੂੰ ਡਾਟ ਲੱਗੀ ਹੋਈ ਸੀ ਕਿ ਅਚਾਨਕ ਡਿੱਗ ਪਿਆ। ਚੀਕ ਚਿਹਾੜਾ ਪੈਂਦਿਆਂ ਹੀ ਰਾਤ ਸਮੇਂ ਇਕੱਤਰ ਹੋਏ ਲੋਕਾਂ ਨੇ ਵਰ੍ਹਦੇ ਮੀਂਹ ਵਿਚ ਮਿੱਟੀ ਦੇ ਹੇਠਾਂ ਪਤੀ ਪਤਨੀ ਨੂੰ ਬਾਹਰ ਕੱਢਿਆ ਪਰ ਤਦ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ