JALANDHAR WEATHER

ਰਾਘਵ ਚੱਢਾ ਨੇ ਹੜ੍ਹ ਪ੍ਰਭਾਵਿਤ ਪੰਜਾਬ ਨੂੰ ਐਮ.ਪੀ.ਐਲ.ਏ.ਡੀ.ਐਸ. ਫ਼ੰਡ ’ਚੋਂ ਦਿੱਤੇ 3.25 ਕਰੋੜ ਰੁਪਏ

ਨਵੀਂ ਦਿੱਲੀ, 3 ਸਤੰਬਰ- ਸੰਸਦ ਮੈਂਬਰ ਰਾਘਵ ਚੱਢਾ ਨੇ ਹੜ੍ਹ ਪ੍ਰਭਾਵਿਤ ਪੰਜਾਬ ਲਈ ਐਮ.ਪੀ. ਐਲ.ਏ.ਡੀ.ਐਸ. ਫ਼ੰਡਾਂ ਵਿਚੋਂ 3.25 ਕਰੋੜ ਅਲਾਟ ਕੀਤੇ ਹਨ। ਗੁਰਦਾਸਪੁਰ ਜ਼ਿਲ੍ਹੇ ਵਿਚ ਹੜ੍ਹ ਸੁਰੱਖਿਆ ਬੰਨ੍ਹਾਂ ਦੀ ਮਜ਼ਬੂਤੀ ਅਤੇ ਮੁਰੰਮਤ ਲਈ 2.75 ਕਰੋੜ ਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਰਾਹਤ ਅਤੇ ਪੁਨਰਵਾਸ ਕਾਰਜਾਂ ਲਈ 50 ਲੱਖ ਮਨਜ਼ੂਰ ਹੋਏ ਹਨ। ਰਾਘਵ ਚੱਢਾ ਨੇ ਕਿਹਾ ਕਿ ਹਰ ਰੁਪਿਆ ਪੰਜਾਬ ਦੀ ਸੇਵਾ ਅਤੇ ਪੁਨਰ ਨਿਰਮਾਣ ਵੱਲ ਜਾਵੇਗਾ ਤੇ ਮੈਂ ਇਸ ਮਾਮਲੇ ਨੂੰ ਸੰਸਦ ਵਿਚ ਉਠਾਵਾਂਗਾ ਅਤੇ ਕੇਂਦਰ ਸਰਕਾਰ ਨੂੰ ਵੱਧ ਤੋਂ ਵੱਧ ਸਹਾਇਤਾ ਦੀ ਅਪੀਲ ਕਰਾਂਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ