ਭਾਰੀ ਬਾਰਿਸ਼ ਕਾਰਨ ਬੁਤਾਲਾ ਦੀ ਡਰੇਨ ਨੇ ਧਾਰਿਆ ਦਰਿਆ ਦਾ ਰੂਪ

ਸਠਿਆਲਾ, (ਅੰਮਿ੍ਤਸਰ), 3 ਸਤੰਬਰ (ਜਗੀਰ ਸਿੰਘ ਸ਼ਫਰੀ)- ਲਗਾਤਾਰ ਬਾਰਿਸ਼ ਪੈਣ ਕਾਰਨ ਬੁਤਾਲਾ ਡਰੇਨ ਨੇ ਦਰਿਆ ਦਾ ਰੂਪ ਧਾਰਨ ਕਰ ਲਿਆ ਹੈ। ਇਸ ਬਾਰੇ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਪਿੰਡ ਨੌਰੰਗਪੁਰ, ਜੋਧੇ, ਗਾਜੀਵਾਲ ਤੇ ਬਲਸਰਾਏ ਦੇ ਕਿਸਾਨਾਂ ਦੀ ਫਸਲ ਡਰੇਨ ਦੇ ਪਾਣੀ ਦੀ ਮਾਰ ਹੇਠ ਆ ਗਈ ਹੈ ਤੇ ਇਹ ਬਰਸਾਤ ਲੋਕਾਂ ਲਈ ਆਫਤ ਬਣ ਗਈ ਹੈ ਤੇ ਜਿਥੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਰਹੀਆ ਹਨ, ਉਥੇ ਹੀ ਲੋਕਾਂ ਦੇ ਘਰ ਡਿੱਗ ਰਹੇ ਹਨ।