ਨੀਰਜ ਚੋਪੜਾ ਬ੍ਰਸੇਲਜ਼ ਡਾਇਮੰਡ ਲੀਗ ਤੋਂ ਰਹਿਣਗੇ ਬਾਹਰ

ਨਵੀਂ ਦਿੱਲੀ , 20 ਅਗਸਤ (ਏਐਨਆਈ): ਮੌਜੂਦਾ ਜੈਵਲਿਨ ਥ੍ਰੋਅ ਵਿਸ਼ਵ ਚੈਂਪੀਅਨ ਅਤੇ ਉਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾ ਬ੍ਰਸੇਲਜ਼ ਡਾਇਮੰਡ ਲੀਗ ਤੋਂ ਬਾਹਰ ਰਹਿਣਗੇ । ਇਹ ਮੁਕਾਬਲਾ ਸ਼ੁੱਕਰਵਾਰ ਨੂੰ ਬੈਲਜੀਅਮ ਵਿਚ ਹੋਵੇਗਾ। ਨੀਰਜ ਨੇ ਇਸ ਸੀਜ਼ਨ ਵਿਚ ਆਪਣੇ ਪਿਛਲੇ 2 ਡਾਇਮੰਡ ਲੀਗ ਪ੍ਰਦਰਸ਼ਨਾਂ ਤੋਂ 15 ਅੰਕਾਂ ਨਾਲ 27-28 ਅਗਸਤ ਨੂੰ ਜ਼ਿਊਰਿਖ ਡਾਇਮੰਡ ਲੀਗ ਫਾਈਨਲ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਨੀਰਜ ਇਸ ਸਮੇਂ ਆਪਣੇ ਵਿਸ਼ਵ ਖ਼ਿਤਾਬ ਦੇ ਬਚਾਅ ਲਈ ਆਪਣੇ ਆਪ ਨੂੰ ਤਾਜ਼ਾ ਕਰਨ ਲਈ ਲੈ ਸਕਦੇ ਹਨ ।
ਪੁਰਸ਼ਾਂ ਦਾ ਜੈਵਲਿਨ ਥ੍ਰੋਅ ਫਾਈਨਲ, ਜੋ 2025 ਡਾਇਮੰਡ ਲੀਗ ਚੈਂਪੀਅਨ ਦਾ ਫੈਸਲਾ ਕਰੇਗਾ, 28 ਅਗਸਤ ਨੂੰ ਹੋਵੇਗਾ। ਨੀਰਜ 2022 ਡਾਇਮੰਡ ਲੀਗ ਚੈਂਪੀਅਨ ਹੈ ਅਤੇ 2023 ਅਤੇ 2024 ਵਿਚ ਉਪ ਜੇਤੂ ਹੈ। ਹਾਲਾਂਕਿ, ਅਜੇ ਤੱਕ ਜ਼ਿਊਰਿਖ ਵਿਚ ਫਾਈਨਲ ਲਈ ਆਪਣੀ ਭਾਗੀਦਾਰੀ ਦਾ ਐਲਾਨ ਨਹੀਂ ਕੀਤਾ ਹੈ। ਬ੍ਰਸੇਲਜ਼ ਮੀਟ ਇਸ ਸਾਲ ਲਈ ਨਿਰਧਾਰਤ ਚੌਥਾ ਅਤੇ ਆਖ਼ਰੀ ਡਾਇਮੰਡ ਲੀਗ ਈਵੈਂਟ ਹੋਵੇਗਾ, ਜਿਸ ਵਿਚ ਪੁਰਸ਼ਾਂ ਦੀ ਜੈਵਲਿਨ ਥ੍ਰੋ ਸ਼੍ਰੇਣੀ ਹੋਵੇਗੀ। ਨੀਰਜ ਨੇ ਇਸ ਨੂੰ ਛੱਡਣ ਦਾ ਫ਼ੈਸਲਾ ਕੀਤਾ ਹੈ, ਜਿਵੇਂ ਇਸ ਮਹੀਨੇ ਦੇ ਸ਼ੁਰੂ ਵਿੱਚ ਸਿਲੇਸੀਆ ਡਾਇਮੰਡ ਲੀਗ ਤੋਂ ਬਾਹਰ ਹੋਣ ਦਾ ਫ਼ੈਸਲਾ ਕੀਤਾ ਸੀ।