JALANDHAR WEATHER

ਸਕੂਲ ਬੱਸ ਦੀ ਮੋਟਰਸਾਈਕਲ ਸਵਾਰ ਨਾਲ ਆਹਮੋ-ਸਾਹਮਣੇ ਟੱਕਰ, 1 ਗੰਭੀਰ ਜ਼ਖਮੀ

ਭੁਲੱਥ, 20 ਅਗਸਤ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭਲੱਥ ਤੋਂ ਥੋੜ੍ਹੀ ਦੂਰੀ ਉਤੇ ਬੇਗੋਵਾਲ ਰੋਡ ਉਤੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਸਕੂਲ ਬੱਸ ਨਾਲ ਆਹਮੋ-ਸਾਹਮਣੇ ਟੱਕਰ ਹੋਣ ਕਰਕੇ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਹੋਏ ਅਰਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਰਾਏਪੁਰ ਪੀਰ ਬਖਸ਼ਵਾਲਾ ਨੇ ਦੱਸਿਆ ਕਿ ਉਹ ਡੇਅਰੀ 'ਚ ਦੁੱਧ ਦਾ ਕੰਮ ਕਰਦਾ ਹੈ ਤੇ ਅੱਜ ਸਵੇਰੇ ਤੇਜ਼ ਬਾਰਿਸ਼ ਹੋਣ ਕਰਕੇ ਮੌਸਮ ਵੀ ਬਹੁਤ ਖਰਾਬ ਸੀ, ਜਦੋਂ ਉਹ ਭੁਲੱਥ ਵਾਲੀ ਸਾਈਡ ਤੋਂ ਬੇਗੋਵਾਲ ਰੋਡ ਉਤੇ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਇਕ ਸਕੂਲ ਬੱਸ ਦੀ ਟੱਕਰ ਹੋਣ ਕਰਕੇ ਉਹ ਬੁੜਕ ਕੇ ਕਾਫੀ ਦੂਰ ਡਿੱਗਾ। ਟੱਕਰ ਹੋਣ ਕਰਕੇ ਮੋਟਰਸਾਈਕਲ ਵੀ ਕਾਫੀ ਨੁਕਸਾਨਿਆ ਗਿਆ ਤੇ ਉਸ ਦੇ ਸਿਰ ਤੇ ਸੱਜੀ ਲੱਤ ਉਤੇ ਗੰਭੀਰ ਸੱਟ ਲੱਗੀ, ਜਿਸ ਨੂੰ ਬਾਅਦ ਵਿਚ ਭੁਲੱਥ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ