ਜ਼ਖਮੀਆਂ ਨੂੰ ਹਸਪਤਾਲਾਂ 'ਚ ਲਿਜਾਣ ਲਈ ਹੈਲੀਕਾਪਟਰ ਸੇਵਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ - ਕਠੂਆ ਵਿਚ ਬੱਦਲ ਫਟਣ 'ਤੇ ਜਤਿੰਦਰ ਸਿੰਘ

ਨਵੀਂ ਦਿੱਲੀ, 17 ਅਗਸਤ - , 17 ਅਗਸਤ - ਕਠੂਆ ਵਿਚ ਕਠੂਆ ਵਿਚ ਬੱਦਲ ਫਟਣ 'ਤੇ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਟਵੀਟ ਕੀਤਾ, "ਜ਼ਖਮੀਆਂ ਨੂੰ ਢੁਕਵੇਂ ਹਸਪਤਾਲਾਂ ਵਿਚ ਲਿਜਾਣ ਲਈ ਹੈਲੀਕਾਪਟਰ ਸੇਵਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ।
6 ਜ਼ਖਮੀਆਂ ਨੂੰ ਪਠਾਨਕੋਟ ਦੇ ਮਾਮੂਨ ਵਿੱਚ ਹਸਪਤਾਲ ਵਿਚ ਭਰਤੀ ਲਈ ਏਅਰਲਿਫਟ ਕੀਤਾ ਗਿਆ ਹੈ, ਜੋ ਕਿ ਮੁਕਾਬਲਤਨ ਨੇੜੇ ਦੀ ਮੰਜ਼ਿਲ ਮੰਨਿਆ ਗਿਆ ਹੈ। ਡੀਆਈਜੀ ਪੁਲਿਸ, ਸ਼ਿਵ ਕੁਮਾਰ ਸ਼ਰਮਾ, ਆਪਣੀ ਟੀਮ ਦੇ ਨਾਲ, ਮੌਕੇ 'ਤੇ ਕੈਂਪ ਲਗਾ ਰਹੇ ਹਨ ਅਤੇ ਮੇਰੇ ਨਾਲ ਲਗਾਤਾਰ ਸੰਪਰਕ ਵਿਚ ਹਨ। ਲੋੜ ਪੈਣ 'ਤੇ ਹੋਰ ਸਹਾਇਤਾ ਦਾ ਪ੍ਰਬੰਧ ਕੀਤਾ ਜਾਵੇਗਾ।"