ਉੱਤਰਾਖੰਡ : ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਵਲੋਂ ਹੜ੍ਹਾਂ ਦੇ ਖ਼ਤਰੇ ਨੂੰ ਦੇਖਦੇ ਹੋਏ ਸਾਵਧਾਨੀ ਵਰਤਣ ਦੀ ਸਲਾਹ

ਦੇਹਰਾਦੂਨ, 17 ਅਗਸਤ - ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ, ਦੇਹਰਾਦੂਨ ਨੇ ਰਾਜ ਦੇ ਦੇਹਰਾਦੂਨ, ਬਾਗੇਸ਼ਵਰ, ਚਮੋਲੀ, ਚੰਪਾਵਤ, ਪਿਥੌਰਾਗੜ੍ਹ, ਰੁਦਰਪ੍ਰਯਾਗ, ਟਿਹਰੀ ਅਤੇ ਉੱਤਰਕਾਸ਼ੀ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਕਾਰਨ ਪਾਣੀ ਭਰਨ ਅਤੇ ਹੜ੍ਹਾਂ ਦੇ ਖ਼ਤਰੇ ਨੂੰ ਦੇਖਦੇ ਹੋਏ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਦੱਸ ਦਈਏ ਕਿ ਭਾਰੀ ਬਾਰਿਸ਼ ਕਾਰਨ ਉੱਤਰਾਖੰਡ ਵਿਚ ਸਥਿਤੀ ਚੁਣੌਤੀਪੂਰਨ ਹੁੰਦੀ ਜਾ ਰਹੀ ਹੈ। ਰਾਜ ਅਜੇ ਵੀ ਧਾਰਲੀ ਦੀ ਆਫ਼ਤ ਤੋਂ ਪੂਰੀ ਤਰ੍ਹਾਂ ਉਭਰ ਨਹੀਂ ਸਕਿਆ ਹੈ। ਲਗਾਤਾਰ ਬਾਰਿਸ਼ ਕਾਰਨ ਕਈ ਜ਼ਿਲ੍ਹਿਆਂ ਵਿਚ ਹੜ੍ਹ ਦਾ ਖ਼ਤਰਾ ਹੈ। ਦੋਹਰਾਦੂਨ ਵਿਚ ਅੱਜ ਵੀ ਬਾਰਿਸ਼ ਜਾਰੀ ਹੈ।