JALANDHAR WEATHER

ਯੂ-ਟਿਊਬਰ ਐਲਵਿਸ਼ ਯਾਦਵ ਦੇ ਘਰ 'ਤੇ ਗੋਲੀਬਾਰੀ

ਗੁਰੂਗ੍ਰਾਮ, 17 ਅਗਸਤ - ਯੂ-ਟਿਊਬਰ ਐਲਵਿਸ਼ ਯਾਦਵ ਦੇ ਘਰ 'ਤੇ ਗੋਲੀਬਾਰੀ ਹੋਈ ਹੈ। ਅੱਜ ਸਵੇਰੇ 5:30 ਤੋਂ 6 ਵਜੇ ਦੇ ਵਿਚਕਾਰ, ਕੁਝ ਅਣਪਛਾਤੇ ਵਿਅਕਤੀਆਂ ਨੇ ਗੁਰੂਗ੍ਰਾਮ ਦੇ ਸੈਕਟਰ-56 ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿਚ ਇਕ ਘਰ 'ਤੇ ਗੋਲੀਬਾਰੀ ਕੀਤੀ। ਐਲਵਿਸ਼ ਯਾਦਵ ਉਸ ਘਰ ਦੀ ਦੂਜੀ ਮੰਜ਼ਿਲ 'ਤੇ ਰਹਿੰਦਾ ਹੈ, ਜਿਸ ਵਿਚ ਗੋਲੀਬਾਰੀ ਹੋਈ ਸੀ। ਗੋਲੀਬਾਰੀ ਦੌਰਾਨ ਐਲਵਿਸ਼ ਯਾਦਵ ਆਪਣੇ ਫਲੈਟ 'ਤੇ ਨਹੀਂ ਸੀ। ਗੁਰੂਗ੍ਰਾਮ ਪੁਲਿਸ ਅਨੁਸਾਰ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ। ਹੁਣ ਤੱਕ ਦੀ ਜਾਂਚ ਦੇ ਅਨੁਸਾਰ, ਇਸ ਘਟਨਾ ਨੂੰ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਅੰਜਾਮ ਦਿੱਤਾ ਹੈ:।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ