ਸਬ-ਇੰਸਪੈਕਟਰ ਦਿਲਬਾਗ ਸਿੰਘ ਸੰਧੂ ਦੀ ਹਾਰਟ ਅਟੈਕ ਕਾਰਨ ਮੌਤ

ਰਾਜਾਸਾਂਸੀ, 15 ਅਗਸਤ (ਹਰਦੀਪ ਸਿੰਘ ਖੀਵਾ)-ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਸੇਵਾਵਾਂ ਨਿਭਾਅ ਰਹੇ ਸਬ-ਇੰਸਪੈਕਟਰ ਦਿਲਬਾਗ ਸਿੰਘ ਸੰਧੂ ਮੀਰਾਂਕੋਟ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਦਾ ਅੰਤਿਮ ਸੰਸਕਾਰ ਪਿੰਡ ਮੀਰਾਂਕੋਟ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੇ ਸਪੁੱਤਰ ਜੋਬਨਪ੍ਰੀਤ ਸਿੰਘ ਸੰਧੂ ਆਸਟਰੇਲੀਆ ਵਲੋਂ ਚਿਖਾ ਨੂੰ ਅਗਨੀ ਦਿੱਤੀ ਗਈ। ਇਸ ਮੌਕੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵਿਚ ਹਰਵਿੰਦਰ ਪਾਲ ਸਿੰਘ ਡੀ. ਐਸ.ਪੀ, ਇੰਦਰਦੀਪ ਸਿੰਘ ਇੰਸਪੈਕਟਰ, ਸੁਖਬੀਰ ਸਿੰਘ ਸਿੱਧੂ ਇੰਸਪੈਕਟਰ, ਅਮਨਦੀਪ ਸਿੰਘ ਇੰਸਪੈਕਟਰ, ਜਸਬੀਰ ਸਿੰਘ ਸੰਧੂ ਇੰਸਪੈਕਟਰ, ਨਿਸ਼ਾਨ ਸਿੰਘ ਸੰਧੂ ਸੇਵਾ-ਮੁਕਤ ਇੰਸਪੈਕਟਰ, ਨਿਰਮਲ ਸਿੰਘ ਸੰਧੂ ਸੇਵਾ-ਮੁਕਤ ਇੰਸਪੈਕਟਰ, ਅਮਰਬੀਰ ਸਿੰਘ ਸਬ- ਇੰਸਪੈਕਟਰ, ਵਰਿਆਮ ਸਿੰਘ ਥਾਣੇਦਾਰ, ਸਾਬਕਾ ਤੋਂ ਇਲਾਵਾ ਬਲਜਿੰਦਰ ਸਿੰਘ ਬਿੱਲਾ ਮੀਰਾਂਕੋਟ, ਜਸਪਾਲ ਸਿੰਘ ਸਰਪੰਚ ਮੀਰਾਂਕੋਟ ਕਲਾਂ, ਗੁਰਮੀਤ ਸਿੰਘ ਨੰਬਰਦਾਰ, ਰਸ਼ਪਾਲ ਸਿੰਘ ਪਟਵਾਰੀ, ਹਰਪਾਲ ਸਿੰਘ ਮੀਰਾਂਕੋਟ, ਗੁਰਮੁਖ ਸਿੰਘ ਨੰਬਰਦਾਰ, ਗੁਰਮੀਤ ਸਿੰਘ ਰੂਬੀ ਮੂਲੇਚੱਕ ਆਦਿ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।