ਅੱਜ ਲੋਕ ਸਭਾ ’ਚ ਪੇਸ਼ ਹੋਣਗੇ ਕਈ ਮਹੱਤਵਪੂਰਨ ਬਿੱਲ

ਨਵੀਂ ਦਿੱਲੀ, 4 ਅਗਸਤ- ਅੱਜ ਲੋਕ ਸਭਾ ਵਿਚ ਕਈ ਮਹੱਤਵਪੂਰਨ ਬਿੱਲ ਪੇਸ਼ ਕੀਤੇ ਜਾਣਗੇ। ਇਸ ਦੌਰਾਨ, ਸਾਰਿਆਂ ਦੀਆਂ ਨਜ਼ਰਾਂ ਖੇਡ ਮੰਤਰਾਲੇ ਵਲੋਂ ਲਿਆਂਦੇ ਜਾ ਰਹੇ ਦੋ ਮਹੱਤਵਪੂਰਨ ਬਿੱਲਾਂ ’ਤੇ ਹੋਣਗੀਆਂ। ਇਨ੍ਹਾਂ ਵਿਚੋਂ ਪਹਿਲਾ ‘ਰਾਸ਼ਟਰੀ ਖੇਡ ਸ਼ਾਸਨ ਬਿੱਲ, 2025’ ਤੇ ਦੂਜਾ ‘ਰਾਸ਼ਟਰੀ ਖੇਡ ਸ਼ਾਸਨ ਬਿੱਲ, 2025’ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਅੱਜ ਲੋਕ ਸਭਾ ਵਿਚ ਪੇਸ਼ ਕਰਨਗੇ।
ਇਸ ਬਿੱਲ ਦਾ ਉਦੇਸ਼ ਦੇਸ਼ ਵਿਚ ਖੇਡਾਂ ਨੂੰ ਵਿਕਸਤ ਕਰਨਾ ਅਤੇ ਉਤਸ਼ਾਹਿਤ ਕਰਨਾ, ਖਿਡਾਰੀਆਂ ਦੀ ਭਲਾਈ ਲਈ ਕਦਮ ਚੁੱਕਣਾ, ਖੇਡਾਂ ਵਿਚ ਇਮਾਨਦਾਰੀ, ਪਾਰਦਰਸ਼ਤਾ ਅਤੇ ਚੰਗੇ ਸ਼ਾਸਨ ਦੇ ਸਿਧਾਂਤਾਂ ਨੂੰ ਲਾਗੂ ਕਰਨਾ, ਉਲੰਪਿਕ ਅਤੇ ਪੈਰਾਲੰਪਿਕ ਚਾਰਟਰ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਅਤੇ ਖਿਡਾਰੀਆਂ ਅਤੇ ਖੇਡ ਸੰਸਥਾਵਾਂ ਨਾਲ ਸੰਬੰਧਿਤ ਸ਼ਿਕਾਇਤਾਂ ਅਤੇ ਵਿਵਾਦਾਂ ਨੂੰ ਇਕਸਾਰ ਅਤੇ ਨਿਰਪੱਖ ਢੰਗ ਨਾਲ ਹੱਲ ਕਰਨਾ ਹੈ। ਇਸ ਬਿੱਲ ਨੂੰ ਦੇਸ਼ ਦੇ ਖੇਡ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।