JALANDHAR WEATHER

ਅੰਮ੍ਰਿਤਸਰ ਚੁੰਗੀ ਨੇੜੇ ਬੋਲੈਰੋ ਗੱਡੀ ਨੂੰ ਅਚਾਨਕ ਲੱਗੀ ਅੱਗ

ਕਪੂਰਥਲਾ, 27 ਜੁਲਾਈ (ਅਮਨਜੋਤ ਸਿੰਘ ਵਾਲੀਆ)-ਕਪੂਰਥਲਾ ਵਿਖੇ ਗੋਇੰਦਵਾਲ ਸਾਹਿਬ ਰੋਡ 'ਤੇ ਅੰਮ੍ਰਿਤਸਰ ਚੁੰਗੀ ਨੇੜੇ ਦੁਪਹਿਰ ਸਮੇਂ ਦੇ ਕਰੀਬ ਬੋਲੈਰੋ ਗੱਡੀ ਨੂੰ ਅਚਾਨਕ ਅੱਗ ਲੱਗ ਗਈ | ਜਿਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਭਿਆਨਕ ਰੂਪ ਧਾਰਨ ਗਈ, ਫਿਰ ਫਾਇਰਬਿਗ੍ਰੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ | ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਫਾਇਰਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਕਾਬੂ ਪਾਇਆ | ਪਰ ਤਦ ਤੱਕ ਗੱਡੀ ਬੁਰੀ ਤਰ੍ਹਾਂ ਸੜ ਚੁੱਕੀ ਸੀ |

ਫਾਇਰਮੈਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਗੱਡੀ ਸੁਰਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਝੱਲ ਠੀਕਰੀਵਾਲ ਦੀ ਸੀ | ਜੋ ਕਿ ਕਿਸੇ ਸਮਾਗਮ ਵਿਚ ਕਪੂਰਥਲਾ ਸ਼ਹਿਰ ਆਇਆ ਸੀ, ਜਦੋਂ ਉਹ ਗੱਡੀ ਤੋਂ ਉੱਤਰੇ ਤਾਂ ਥੋੜ੍ਹੀ ਦੇਰ ਬਾਅਦ ਹੀ ਅਚਾਨਕ ਉਨ੍ਹਾਂ ਦੀ ਗੱਡੀ ਨੂੰ ਅੱਗ ਲੱਗ ਗਈ |

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ