ਯੂ.ਪੀ. : ਧਰਮ ਪਰਿਵਰਤਨ ਦੇ ਮੁੱਖ ਸਾਜਿਸ਼ਘਾੜਾ ਛਾਂਗੂਰ ਬਾਬਾ ਦੇ ਟਿਕਾਣਿਆਂ ’ਤੇ ਛਾਪੇਮਾਰੀ

ਲਖਨਊ, 17 ਜੁਲਾਈ- ਯੂ.ਪੀ. ਵਿਚ ਧਰਮ ਪਰਿਵਰਤਨ ਦੇ ਸਾਜਿਸ਼ਘਾੜਾ ਛਾਂਗੂਰ ਬਾਬਾ ਉਰਫ਼ ਜਲਾਲੂਦੀਨ ਦੇ ਟਿਕਾਣਿਆਂ ’ਤੇ ਈ.ਡੀ. ਦੇ ਛਾਪੇ ਮਾਰੇ ਗਏ ਹਨ। ਅੱਜ ਸਵੇਰੇ 5 ਵਜੇ ਤੋਂ ਬਲਰਾਮਪੁਰ ਵਿਚ 12 ਥਾਵਾਂ ਅਤੇ ਮੁੰਬਈ ਵਿਚ 2 ਥਾਵਾਂ ’ਤੇ ਛਾਪੇਮਾਰੀ ਜਾਰੀ ਹੈ। ਸੂਤਰਾਂ ਅਨੁਸਾਰ, ਈ.ਡੀ. ਨੇ ਇਹ ਕਾਰਵਾਈ 100 ਕਰੋੜ ਰੁਪਏ ਦੀ ਫੰਡਿੰਗ ਦੇ ਮਾਮਲੇ ਵਿਚ ਕੀਤੀ ਹੈ।
ਦਰਅਸਲ, ਯੂ.ਪੀ. ਏ.ਟੀ.ਐਸ. ਨੂੰ ਛਾਂਗੂਰ ਬਾਬਾ ਗੈਂਗ ਦੇ ਹਵਾਲਾ ਨੈੱਟਵਰਕ, ਸ਼ੱਕੀ ਬੈਂਕ ਲੈਣ-ਦੇਣ ਅਤੇ ਵਿਦੇਸ਼ੀ ਫੰਡਿੰਗ ਦੇ ਕਈ ਸੁਰਾਗ ਮਿਲੇ ਸਨ। ਇਸ ਸੰਬੰਧ ਵਿਚ, ਏ.ਟੀ.ਐਸ. ਨੇ ਈ.ਡੀ. ਨੂੰ ਦਸਤਾਵੇਜ਼ ਸੌਂਪੇ ਸਨ। ਇਸ ਤੋਂ ਬਾਅਦ ਈ.ਡੀ. ਨੇ ਇਹ ਕਾਰਵਾਈ ਕੀਤੀ ਹੈ।
ਸੂਤਰਾਂ ਅਨੁਸਾਰ, ਈ.ਡੀ. ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੈਂਗ ਦੇ ਹੁਣ ਤੱਕ 30 ਬੈਂਕ ਖਾਤਿਆਂ ਵਿਚੋਂ 18 ਵਿਚ ਲਗਭਗ 68 ਕਰੋੜ ਰੁਪਏ ਦੇ ਲੈਣ-ਦੇਣ ਦਰਜ ਕੀਤੇ ਗਏ ਹਨ। ਇਨ੍ਹਾਂ ਖਾਤਿਆਂ ਵਿਚ ਸਿਰਫ਼ ਤਿੰਨ ਮਹੀਨਿਆਂ ਵਿਚ 7 ਕਰੋੜ ਰੁਪਏ ਦੀ ਵਿਦੇਸ਼ੀ ਫੰਡਿੰਗ ਟਰਾਂਸਫਰ ਕੀਤੀ ਗਈ ਸੀ। ਇਹ ਰਕਮ ਹਵਾਲਾ ਅਤੇ ਮਨੀ ਲਾਂਡਰਿੰਗ ਨੈੱਟਵਰਕ ਰਾਹੀਂ ਵੱਖ-ਵੱਖ ਦੇਸ਼ਾਂ ਤੋਂ ਭੇਜੀ ਗਈ ਸੀ।
ਛਾਂਗੂਰ ਗੈਂਗ ਦੀਆਂ ਗਤੀਵਿਧੀਆਂ ਨਾਲ ਸੰਬੰਧਿਤ ਅੱਤਵਾਦੀ ਨੈੱਟਵਰਕ ਦੇ ਦਸਤਾਵੇਜ਼ ਵੀ ਮਿਲੇ ਹਨ।