JALANDHAR WEATHER

ਪੀ.ਸੀ.ਏ. ਚੋਣ : ਅਮਰਜੀਤ ਸਿੰਘ ਮਹਿਤਾ ਪ੍ਰਧਾਨ, ਦੀਪਕ ਬਾਲੀ ਉੱਪ ਪ੍ਰਧਾਨ ਤੇ ਵਿਧਾਇਕ ਕੁਲਵੰਤ ਸਿੰਘ ਸਕੱਤਰ ਚੁਣੇ

ਐੱਸ. ਏ. ਐੱਸ. ਨਗਰ, 12 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀਆਂ ਅੱਜ ਪੀ.ਸੀ.ਏ. ਦੇ ਨਿਊ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਨਿਊ ਚੰਡੀਗੜ੍ਹ ਵਿਖੇ ਮੁਕੰਮਲ ਹੋਈਆਂ ਸਾਲਾਨਾ ਜਨਰਲ ਚੋਣਾਂ ਵਿਚ ਅਮਰਜੀਤ ਸਿੰਘ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਲਗਾਤਾਰ ਦੂਜੀ ਵਾਰ ਪ੍ਰਧਾਨ, ਦੀਪਕ ਬਾਲੀ ਉਪ ਪ੍ਰਧਾਨ, ਕੁਲਵੰਤ ਸਿੰਘ ਸਕੱਤਰ, ਸਿਧਾਂਤ ਸ਼ਰਮਾ ਸੰਯੁਕਤ ਸਕੱਤਰ, ਸੁਨੀਲ ਗੁਪਤਾ ਖਜ਼ਾਨਚੀ ਬਿਨਾਂ ਮੁਕਾਬਲਾ ਚੁਣੇ ਗਏ ਹਨ ਜਦਕਿ ਅਰਮਿੰਦਰ ਸਿੰਘ, ਰਜਤ ਭਾਰਦਵਾਜ, ਚੰਚਲ ਕੁਮਾਰ ਸਿੰਗਲਾ, ਅਮਿਤ ਬਜਾਜ, ਬੀਰ ਦੇਵਿੰਦਰ ਸਿੰਘ ਨੱਤ, ਪ੍ਰਭਵੀਰ ਸਿੰਘ ਬਰਾੜ, ਗੌਰਵਦੀਪ ਸਿੰਘ ਧਾਲੀਵਾਲ, ਕਮਲ ਕੁਮਾਰ ਅਰੋੜਾ, ਅਮਰਿੰਦਰ ਵੀਰ ਸਿੰਘ ਬਰਸਾਤ, ਸਾਹਿਬਜੀਤ ਸਿੰਘ ਸੈਂਹਬੀ ਤੇ ਵਿਕਰਮ ਕੁਮਾਰ ਵੀ ਬਿਨਾਂ ਮੁਕਾਬਲਾ ਐਪੈਕਸ ਕੌਂਸਲ ਮੈਂਬਰ ਚੁਣੇ ਗਏ ਹਨ।

ਜ਼ਿਕਰਯੋਗ ਹੈ ਕਿ ਚੁਣੇ ਗਏ ਲਗਭਗ ਸਾਰੇ ਅਹੁਦੇਦਾਰ ਹੁਕਮਰਾਨ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ