ਇੰਗਲੈਂਡ-ਭਾਰਤ ਤੀਜਾ ਟੈਸਟ : ਪਹਿਲੀ ਪਾਰੀ 'ਚ ਭਾਰਤ ਤੀਜੇ ਦਿਨ 65 ਓਵਰਾਂ ਬਾਅਦ 247/3

ਲੰਡਨ, 11 ਜੁਲਾਈ-ਭਾਰਤ ਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ 2024-25 ਲਈ ਤੀਜੇ ਟੈਸਟ ਮੈਚ ਦਾ ਅੱਜ ਤੀਜਾ ਦਿਨ ਹੈ। ਭਾਰਤ ਤੀਜੇ ਦਿਨ ਆਪਣੀ ਪਹਿਲੀ ਪਾਰੀ ਵਿਚ 247 ਦੌੜਾਂ 3 ਵਿਕਟਾਂ ਦੇ ਨੁਕਸਾਨ ਉਤੇ ਹੈ। ਭਾਰਤ ਨੇ 65 ਓਵਰ ਖੇਡ ਲਏ ਹਨ।
ਲੰਡਨ ਦੇ ਲਾਰਡਜ਼ ਕ੍ਰਿਕਟ ਗਰਾਊਂਡ 'ਚ ਇੰਗਲੈਂਡ ਦੀ ਪਹਿਲੀ ਪਾਰੀ 387 ਦੌੜਾਂ 'ਤੇ ਸਿਮਟ ਗਈ ਜਦਕਿ ਭਾਰਤ ਨੇ ਪਹਿਲੀ ਪਾਰੀ 'ਚ ਦੂਜੇ ਦਿਨ ਤਿੰਨ ਵਿਕਟਾਂ ਦੇ ਨੁਕਸਾਨ 'ਤੇ 145 ਦੌੜਾਂ ਬਣਾਈਆਂ ਸਨ। ਜਸਪ੍ਰੀਤ ਬੁਮਰਾਹ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਦੀਆਂ 5 ਵਿਕਟਾਂ ਹਾਸਿਲ ਕੀਤੀਆਂ। ਬੁਮਰਾਹ ਨੇ ਪਹਿਲੇ ਸੈਸ਼ਨ 'ਚ 3 ਵਿਕਟਾਂ ਲਈਆਂ | ਉਸਨੇ ਬੇਨ ਸਟੋਕਸ, ਜੋ ਰੂਟ ਅਤੇ ਕ੍ਰਿਸ ਵੋਕਸ ਨੂੰ ਪੈਵੇਲੀਅਨ ਭੇਜਿਆ।