ਛੱਤੀਸਗੜ੍ਹ : 23 ਨਕਸਲੀਆਂ ਨੇ ਕੀਤਾ ਆਤਮ-ਸਮਰਪਣ

ਸੁਕਮਾ (ਛੱਤੀਸਗੜ੍ਹ), 12 ਜੁਲਾਈ-1.18 ਕਰੋੜ ਰੁਪਏ ਦੇ ਇਨਾਮ ਵਾਲੇ 23 ਨਕਸਲੀਆਂ ਨੇ ਆਤਮ-ਸਮਰਪਣ ਕਰ ਦਿੱਤਾ ਹੈ। ਆਤਮ ਸਮਰਪਣ ਕਰਨ ਵਾਲੇ ਨਕਸਲੀਆਂ ਵਿਚ 14 ਪੁਰਸ਼ ਅਤੇ 9 ਔਰਤਾਂ ਸ਼ਾਮਿਲ ਹਨ। ਸੁਕਮਾ ਦੇ ਐਸ.ਪੀ. ਕਿਰਨ ਚੌਹਾਨ ਨੇ ਕਿਹਾ ਕਿ 23 ਨਕਸਲੀਆਂ ਨੇ ਆਤਮ-ਸਮਰਪਣ ਕਰ ਦਿੱਤਾ ਹੈ। ਸਾਰੇ ਕੱਟੜ ਨਕਸਲੀ ਹਨ। ਉਨ੍ਹਾਂ ਨੂੰ ਸਰਕਾਰੀ ਨੀਤੀ ਅਨੁਸਾਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ 'ਤੇ ਮੈਂ ਸਾਰੇ ਨਕਸਲੀਆਂ ਨੂੰ ਆਪਣੇ ਹਥਿਆਰ ਸੁੱਟਣ ਅਤੇ ਮੁੱਖ ਧਾਰਾ ਵਿਚ ਸ਼ਾਮਿਲ ਹੋਣ ਦੀ ਅਪੀਲ ਕਰਦਾ ਹਾਂ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਚ ਤਿੰਨ ਜੋੜੇ ਵੀ ਸ਼ਾਮਿਲ ਸਨ, ਜਿਨ੍ਹਾਂ 'ਤੇ 1.18 ਕਰੋੜ ਰੁਪਏ ਦਾ ਇਨਾਮ ਸੀ। ਅਧਿਕਾਰੀ ਨੇ ਕਿਹਾ ਕਿ ਆਤਮ-ਸਮਰਪਣ ਕਰਨ ਵਾਲਿਆਂ ਵਿਚ 11 ਸੀਨੀਅਰ ਕਾਡਰ ਸ਼ਾਮਿਲ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ (ਪੀ.ਐਲ.ਜੀ.ਏ.) ਬਟਾਲੀਅਨ ਨੰਬਰ 1 ਵਿਚ ਸਰਗਰਮ ਹਨ, ਜਿਸ ਨੂੰ ਮਾਓਵਾਦੀਆਂ ਦਾ ਸਭ ਤੋਂ ਮਜ਼ਬੂਤ ਫੌਜੀ ਗਠਨ ਮੰਨਿਆ ਜਾਂਦਾ ਹੈ।
ਸੁਕਮਾ ਦੇ ਸੁਪਰਡੈਂਟ ਆਫ ਪੁਲਿਸ ਕਿਰਨ ਨੇ ਕਿਹਾ ਕਿ ਉਨ੍ਹਾਂ ਨੇ "ਖੋਖਲੇ" ਮਾਓਵਾਦੀ ਵਿਚਾਰਧਾਰਾ, ਨਕਸਲੀਆਂ ਦੁਆਰਾ ਮਾਸੂਮ ਆਦਿਵਾਸੀਆਂ 'ਤੇ ਕੀਤੇ ਗਏ ਅੱਤਿਆਚਾਰਾਂ ਅਤੇ ਪਾਬੰਦੀਸ਼ੁਦਾ ਸੰਗਠਨ ਦੇ ਅੰਦਰ ਵਧ ਰਹੇ ਅੰਦਰੂਨੀ ਮਤਭੇਦਾਂ ਤੋਂ ਨਿਰਾਸ਼ਾ ਦਾ ਹਵਾਲਾ ਦਿੰਦੇ ਹੋਏ ਆਪਣੇ ਆਪ ਨੂੰ ਸੀਨੀਅਰ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ.) ਅਧਿਕਾਰੀਆਂ ਸਾਹਮਣੇ ਆਤਮ-ਸਮਰਪਣ ਕਰ ਦਿੱਤਾ।ਆਤਮ-ਸਮਰਪਣ ਕਰਨ ਵਾਲਿਆਂ ਵਿਚ 9 ਔਰਤਾਂ ਸਨ।