JALANDHAR WEATHER

ਸ. ਸੁਖਬੀਰ ਸਿੰਘ ਬਾਦਲ ਵਰਕਰਾਂ ਨੂੰ ਮਿਲੇ, ਕੀਤੀ ਵਿਚਾਰ-ਚਰਚਾ

ਚੰਡੀਗੜ੍ਹ, 12 ਜੁਲਾਈ-ਸ. ਸੁਖਬੀਰ ਸਿੰਘ ਬਾਦਲ ਅੱਜ ਅਕਾਲੀ ਵਰਕਰਾਂ ਨੂੰ ਮਿਲੇ ਤੇ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਉਨ੍ਹਾਂ ਟਵੀਟ ਵੀ ਸਾਂਝਾ ਕੀਤਾ। ਇਸ ਦੌਰਾਨ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਇਕਲੌਤੀ ਖ਼ੇਤਰੀ ਪਾਰਟੀ ਹੈ। ਇਸ ਪਾਰਟੀ ਦੀ ਸੇਵਾ ਕਰਨਾ ਇਕ ਵੱਡੇ ਮਾਣ ਵਾਲੀ ਗੱਲ ਹੈ। ਇਸੇ ਕਰਕੇ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੇ ਸਾਥੀਆਂ, ਚਾਹੇ ਉਹ ਲੀਡਰ ਸਾਹਿਬਾਨ ਹੋਣ ਜਾਂ ਵਰਕਰ ਸਾਹਿਬਾਨ, ਸਭ ਦੇ ਨਾਲ ਹਰ ਪਲ ਜੁੜਿਆ ਰਹਾਂ ਅਤੇ ਇਕ ਉਸਾਰੂ ਸੋਚ ਨਾਲ ਵੱਧ ਤੋਂ ਵੱਧ ਸਮਾਂ ਪੰਥ, ਪੰਜਾਬ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਰਹਾਂ।

ਹਮੇਸ਼ਾਂ ਦੀ ਤਰ੍ਹਾਂ ਅੱਜ ਵੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਲੀਡਰ ਅਤੇ ਵਰਕਰ ਸਾਹਿਬਾਨ ਦਾਸ ਨੂੰ ਮਿਲਣ ਲਈ ਬਾਦਲ ਗ੍ਰਹਿ ਵਿਖੇ ਆਏ ਜਿਨ੍ਹਾਂ ਨਾਲ ਘੰਟਿਆਂਬੱਧੀ ਵਿਚਾਰਾਂ ਵੀ ਹੋਈਆਂ ਜਿਨ੍ਹਾਂ ਸੱਜਣਾਂ ਨੂੰ ਪਾਰਟੀ ਦੀਆਂ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਹਨ, ਉਨ੍ਹਾਂ ਨਾਲ ਕੁਝ ਪਲ ਖ਼ੁਸ਼ੀ ਦੇ ਵੀ ਸਾਂਝੇ ਕੀਤੇ। ਮੈਂ ਆਪ ਸਭ ਦਾ ਪਿੰਡ ਬਾਦਲ ਆਉਣ ਲਈ ਅਤੇ ਇੰਨਾ ਮਾਣ, ਸਤਿਕਾਰ ਅਤੇ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦੀ ਹਾਂ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ