ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਬਲਾਕ ਪ੍ਰਧਾਨ ਨੇ ਦਿੱਤਾ ਅਸਤੀਫ਼ਾ

ਸ੍ਰੀ ਹਰਿਗੋਬਿੰਦਪੁਰ, 2 ਜੁਲਾਈ (ਬਟਾਲਾ), (ਕੰਵਲਜੀਤ ਸਿੰਘ ਚੀਮਾ)- ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦੇ ਨਜ਼ਦੀਕ ਸਾਥੀ ਅਤੇ ਬਲਾਕ ਪ੍ਰਧਾਨ ਰਮਨ ਸਿੰਘ ਵਰਸਾਲਚੱਕ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਰਮਨ ਸਿੰਘ ਵਰਸਾਲਚੱਕ ਨੇ ਅਸਤੀਫ਼ਾ ਦੇਣ ਦਾ ਕਾਰਨ ਹਲਕੇ ਦੀ ਅਫ਼ਸ਼ਰਸ਼ਾਹੀ ਅਤੇ ਖਾਸ ਕਰਕੇ ਸ੍ਰੀ ਹਰਿਗੋਬਿੰਦਪੁਰ ਥਾਣਾ ਪੁਲਿਸ ਵਲੋਂ ਹਲਕੇ ਦੇ ਵਰਕਰਾਂ ਨੂੰ ਕੀਤਾ ਰਿਹਾ ਜ਼ਲੀਲ ਦੱਸਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ’ਤੇ ਅਫ਼ਸ਼ਾਰਸ਼ਾਹੀ ਭਾਰੂ ਹੈ, ਇਸੇ ਕਾਰਨ ਵਿਰੋਧੀ ਪਾਰਟੀ ਦੇ ਵਰਕਰਾਂ ਦੇ ਪਹਿਲ ਦੇ ਆਧਾਰ ’ਤੇ ਕੰਮ ਹੋ ਰਹੇ ਹਨ ਅਤੇ ਬਹੁਤ ਹੀ ਸਾਰੇ ‘ਆਪ’ ਪਾਰਟੀ ਵਲੰਟੀਅਰ ਪਾਰਟੀ ਨੂੰ ਛੱਡਣ ਨੂੰ ਤਿਆਰ ਹਨ।