ਚੋਰੀ ਦੇ ਮਾਮਲੇ 'ਚ ਪੁੱਛਗਿੱਛ ਦੌਰਾਨ ਪੁਲਿਸ ਮੁਲਾਜ਼ਮ 'ਤੇ ਹਮਲਾ

ਬਠਿੰਡਾ, 2 ਜੁਲਾਈ-ਮੋਟਰਸਾਈਕਲ ਚੋਰੀ ਮਾਮਲੇ ਵਿਚ ਪੁੱਛਗਿੱਛ ਕਰ ਰਹੇ ਪੁਲਿਸ ਮੁਲਾਜ਼ਮ ਉਤੇ ਹਮਲਾ ਕੀਤਾ ਗਿਆ ਹੈ। ਚਾਕੂ ਨੁਮਾ ਚੀਜ਼ ਨਾਲ ਪੁਲਿਸ ਮੁਲਾਜ਼ਮ ਉਤੇ ਹਮਲਾ ਕਰਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਮੁਲਾਜ਼ਮ ਦੀ ਸੱਜੀ ਬਾਂਹ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਹਾਲਤ ਵਿਚ ਪੁਲਿਸ ਮੁਲਾਜ਼ਮ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮੌਕੇ ਉਤੇ ਜਾਇਜ਼ਾ ਲੈਣ ਨਰਿੰਦਰ ਸਿੰਘ ਐਸ.ਪੀ. ਸੀ.ਟੀ. ਬਠਿੰਡਾ ਪਹੁੰਚੇ। ਪੁਲਿਸ ਹਮਲਾਵਰਾਂ ਦੀ ਤਲਾਸ਼ ਵਿਚ ਜੁਟ ਗਈ ਹੈ।