JALANDHAR WEATHER

ਅੱਜ ਅਕਾਲੀ ਦਲ ਬਣ ਗਿਆ ਹੈ ਖ਼ਾਲੀ ਦਲ- ਅਮਨ ਅਰੋੜਾ

ਚੰਡੀਗੜ੍ਹ, 2 ਜੁਲਾਈ- ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਸੁਖਬੀਰ ਬਾਦਲ ਜਿਹੜੇ ਇਹ ਕਹਿ ਰਹੇ ਨੇ ਕਿ ਸਾਡੇ ਹਜ਼ਾਰਾਂ ਵਰਕਰ ਸੜਕਾਂ ‘ਤੇ ਰੋਕੇ ਜਾ ਰਹੇ ਨੇ, ਉਹ ਦੱਸਣ ਕਿ ਉਨ੍ਹਾਂ ਕੋਲ ਅਜੇ ਵੀ ਪੰਜਾਬ ‘ਚ ਹਜ਼ਾਰਾਂ ਵਰਕਰ ਬਚੇ ਨੇ, ਅਕਾਲੀ ਦਲ ਹੁਣ ਖਾਲੀ ਦਲ ਬਣ ਚੁੱਕਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਕਦੇ ਪੰਥ ਤੇ ਪੰਜਾਬ ਲਈ ਸੰਘਰਸ਼ ਕਰਦਾ ਰਿਹਾ, ਉਸ ਅਕਾਲੀ ਦਲ ਦੇ ਪ੍ਰਧਾਨ ਤੇ ਵਰਕਰ ਅੱਜ ਨਸ਼ੇ ਦੇ ਮਾਮਲੇ ‘ਚ ਗ੍ਰਿਫ਼ਤਾਰ ਬਿਕਰਮ ਮਜੀਠੀਏ ਦੇ ਹੱਕ ‘ਚ ਨਾਅਰੇ ਲਾ ਰਹੇ ਨੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਨੌਜਵਾਨ ਜੋ ਨਸ਼ੇ ਦੀ ਭੇਟ ਚੜ੍ਹ ਗਏ, ਉਨ੍ਹਾਂ ਦੇ ਇਨਸਾਫ਼ ‘ਚ ਰੋੜਾ ਬਣਨ ਵਾਲਿਆਂ ‘ਤੇ ਪੰਜਾਬ ਪੁਲਿਸ ਕਾਰਵਾਈ ਜ਼ਰੂਰ ਕਰੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ