ਕੇਂਦਰ ਸਰਕਾਰ ਆਮ ਆਦਮੀ ’ਤੇ ਲਗਾਤਾਰ ਵਧਾ ਰਹੀ ਬੋਝ- ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 1 ਜੁਲਾਈ- ਰੇਲਵੇ ਕਿਰਾਏ ਵਿਚ ਵਾਧੇ ’ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਗਰੀਬ ਲੋਕਾਂ ਅਤੇ ਆਮ ਆਦਮੀ ’ਤੇ ਲਗਾਤਾਰ ਬੋਝ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਰਾਏ ਵੱਧਣ ਨਾਲ ਹੁਣ ਲੋਕ ਰੇਲਗੱਡੀ ਵਿਚ ਵੀ ਸਫ਼ਰ ਨਹੀਂ ਕਰ ਸਕਣਗੇ।