JALANDHAR WEATHER

ਤਾਰਾਪੁਰ ਦੇ ਨੌਜਵਾਨ ਵਲੋਂ ਬਰਮਿੰਘਮ 'ਚ ਹੋਈਆਂ ਵਿਸ਼ਵ ਪੁਲਿਸ ਖੇਡਾਂ ਦੌਰਾਨ ਜੁੱਡੋ ਵਿਚ ਜਿੱਤਿਆ ਕਾਂਸੀ ਦਾ ਤਗਮਾ

ਸ੍ਰੀ ਅਨੰਦਪੁਰ ਸਾਹਿਬ ,30 ਜੂਨ (ਜੇ. ਐਸ. ਨਿੱਕੂਵਾਲ) - ਇੱਥੋਂ ਨੇੜਲੇ ਪਿੰਡ ਤਾਰਾਪੁਰ ਦੇ ਜੰਮਪਲ ਅਤੇ ਐਸ.ਜੀ.ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਰਾਜੇਸ਼ ਸ਼ਰਮਾ (27) ਪੁੱਤਰ ਜਨਕ ਰਾਜ ਵਲੋਂ ਅਮਰੀਕਾ ਦੇ ਅਲਬਾਮਾ ਸੂਬੇ ਦੇ ਬਰਮਿੰਘਮ ਸ਼ਹਿਰ ਵਿਚ ਹੋਈਆਂ ਵਿਸ਼ਵ ਪੁਲਿਸ ਖੇਡਾਂ ਦੌਰਾਨ ਜੁੱਡੋ ਖੇਡ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਜਿੱਤ ਤੋਂ ਬਾਅਦ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਹੈ। ਉਸ ਦੇ ਜੁੱਡੋ ਕੋਚ ਸੰਜੀਵ ਸ਼ਰਮਾ ਨੇ ਦੱਸਿਆ ਕਿ ਖਿਡਾਰੀ ਰਾਜੇਸ਼ ਸ਼ਰਮਾ ਨੇ ਮੁੱਢਲੀ ਸਿੱਖਿਆ ਸਰਕਾਰੀ ਐਲੀਮੈਂਟਰੀ ਸਕੂਲ ਥੱਪਲ ਤੋਂ ਲਈ ਸੀ। ਇਸ ਤੋਂ ਬਾਅਦ ਉਹ ਸ੍ਰੀ ਦਸ਼ਮੇਸ਼ ਮਾਰਸ਼ਲ ਆਰਟਸ ਅਕੈਡਮੀ ਵਿਖੇ ਲਗਾਤਾਰ ਜੁੱਡੋ ਦਾ ਅਭਿਆਸ ਕਰਦਾ ਸੀ। ਸ਼ਰਮਾ ਨੇ ਕਿਹਾ ਕਿ ਰਜੇਸ਼ ਸ਼ਰਮਾ ਵਲੋਂ ਆਸਾਮ ਦੇ ਗੁਹਾਟੀ ਵਿਖੇ ਹੋਈ ਸਰਬ-ਭਾਰਤੀ ਪੁਲਿਸ ਚੈਂਪੀਅਨਸਿ਼ਪ ਵਿਚ ਸੋਨ ਤਗਮਾ ਜਿੱਤਿਆ ਸੀ। ਇਸ ਤੋਂ ਬਾਅਦ ਰਜੇਸ਼ ਸਰਮਾ ਦੀ ਚੋਣ ਸੰਯੁਕਤ ਰਾਜ ਅਮਰੀਕਾ ਵਿਖੇ ਹੋਈਆਂ ਵਿਸ਼ਵ ਪੁਲਿਸ ਖੇਡਾਂ ਲਈ ਹੋਈ ਸੀ। ਇਸ ਦੇ ਇਲਾਵਾ ਇਸ ਨੌਜਵਾਨ ਨੇ ਹੋਰ ਬਹੁਤ ਸਾਰੇ ਮੈਡਲ ਜਿੱਤੇ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ