JALANDHAR WEATHER

ਇਜ਼ਰਾਈਲ-ਈਰਾਨ ਤਣਾਅ: ਭਾਰਤ ਪੁੱਜਣ ਤੋਂ ਬਾਅਦ ਮਿਲੀ ਸਾਨੂੰ ਰਾਹਤ- ਭਾਰਤੀ ਵਿਦਿਆਰਥੀ

ਨਵੀਂ ਦਿੱਲੀ, 19 ਜੂਨ- ਇਜ਼ਰਾਈਲ-ਈਰਾਨ ਤਣਾਅ ਦੌਰਾਨ ਈਰਾਨ ਵਿਚ ਫਸੇ ਭਾਰਤੀ ਵਿਦਿਆਰਥੀ ਅੱਜ ਸਵੇਰੇ ਭਾਰਤ ਵਾਪਸ ਪਰਤੇ। 110 ਭਾਰਤੀ ਵਿਦਿਆਰਥੀਆਂ ਦਾ ਇਕ ਸਮੂਹ ਆਪ੍ਰੇਸ਼ਨ ਸਿੰਧੂ ਤਹਿਤ ਭਾਰਤ ਪਹੁੰਚਿਆ। ਸਾਰੇ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰ ਆਪਣੇ ਵਤਨ ਵਾਪਸੀ ’ਤੇ ਖੁਸ਼ ਦਿਖਾਈ ਦਿੱਤੇ। ਇਸ ਦੌਰਾਨ ਵਿਦਿਆਰਥੀਆਂ ਨੇ ਈਰਾਨ ਵਿਚ ਵਿਗੜਦੀ ਸਥਿਤੀ ਬਾਰੇ ਗੱਲ ਕੀਤੀ। ਵਿਦਿਆਰਥੀਆਂ ਨੇ ਕਿਹਾ ਕਿ ਈਰਾਨ ਵਿਚ ਸਥਿਤੀ ਬਹੁਤ ਖਰਾਬ ਹੈ। ਮਿਜ਼ਾਈਲਾਂ ਦੀ ਤੇਜ਼ ਆਵਾਜ਼ ਸਾਨੂੰ ਡਰਾਉਂਦੀ ਸੀ। ਯਾਸੀਰ ਗੱਫਾਰ ਨਾਮ ਦੇ ਇਕ ਵਿਦਿਆਰਥੀ ਨੇ ਕਿਹਾ ਕਿ ਅਸੀਂ ਰਾਤ ਨੂੰ ਮਿਜ਼ਾਈਲਾਂ ਨੂੰ ਉੱਪਰ ਉੱਡਦੇ ਦੇਖਿਆ ਅਤੇ ਜ਼ੋਰਦਾਰ ਧਮਾਕੇ ਸੁਣੇ। ਡਰ ਦਾ ਮਾਹੌਲ ਸੀ, ਪਰ ਹੁਣ ਭਾਰਤ ਪਹੁੰਚਣ ਤੋਂ ਬਾਅਦ ਸਾਨੂੰ ਰਾਹਤ ਮਿਲੀ ਹੈ। ਅਸੀਂ ਅਜੇ ਆਪਣੇ ਸੁਪਨਿਆਂ ਨੂੰ ਨਹੀਂ ਛੱਡਿਆ ਹੈ ਅਤੇ ਸਥਿਤੀ ਸੁਧਰਨ ’ਤੇ ਈਰਾਨ ਵਾਪਸ ਆਵਾਂਗੇ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਸਰਕਾਰ ਦੀ ਇਸ ਕਾਰਵਾਈ ਲਈ ਧੰਨਵਾਦ ਪ੍ਰਗਟ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ