JALANDHAR WEATHER

ਮੱਖੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਪੈਂਦਾ ਰੇਲਵੇ ਫਾਟਕ 18 ਤੋਂ 21 ਜੂਨ ਤੱਕ ਰਹੇਗਾ ਬੰਦ

ਮੱਖੂ, 17 ਜੂਨ (ਵਰਿੰਦਰ ਮਨਚੰਦਾ)- ਰੇਲਵੇ ਵਿਭਾਗ ਵਲੋਂ ਟਰੈਕ ਦੀ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਮੱਖੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਮੱਖੂ ਵਿਖੇ ਪੈਂਦੇ ਰੇਲਵੇ ਫਾਟਕ ਨੂੰ ਚਾਰ ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੀ.ਆਰ.ਪੀ. ਚੌਂਕੀ ਮੱਖੂ ਦੇ ਇੰਚਾਰਜ ਗੁਰਨਾਮ ਸਿੰਘ ਅਤੇ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਰੇਲਵੇ ਲੈਵਲ ਕਰਾਸਿੰਗ ਨੰਬਰ ਐੱਸ-86 (ਨੈਸ਼ਨਲ ਹਾਈਵੇ-15 ਰੋਡ) ਨੂੰ ਐਮਰਜੈਂਸੀ ਮੁਰੰਮਤ ਲਈ ਐਲ.ਐਨ.ਕੇ.-ਫ਼ਿਰੋਜ਼ਪੁਰ ਸੈਕਸ਼ਨ ’ਤੇ 18 ਜੂਨ ਤੋਂ 21 ਜੂਨ ਤੱਕ ਚਾਰ ਦਿਨਾਂ ਲਈ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਟਰੈਕ ਦੀ ਐਮਰਜੈਂਸੀ ਮੁਰੰਮਤ ਲਈ ਅਸਥਾਈ ਤੌਰ ’ਤੇ ਬੰਦ ਰਹੇਗਾ। ਉਨ੍ਹਾਂ ਅੱਗੇ ਦੱਸਿਆ ਕਿ ਸੜਕੀ ਆਵਾਜਾਈ ਲਈ ਨਾਲ ਲੱਗਦੇ ਐਲਸਿੰਗ ਨੰਬਰ 84 (ਮੱਖੂ ਰੋਡ), ਰੋਬ ਨੰਬਰ 81 (ਮੋਗਾ ਰੋਡ), ਐੱਸ-88 (ਸੇਵਾ ਸਿੰਘ ਬਸਤੀ ਰੋਡ), ਬੀ-90 ਅਤੇ ਵਿਕਲਪਿਕ ਤੌਰ ’ਤੇ ਵਰਤੀ ਜਾ ਸਕਦੀ ਹੈ। ਇਸ ਸੰਬੰਧੀ ਥਾਣਾ ਮੱਖੂ ਦੇ ਐੱਸ.ਐੱਚ.ਓ. ਜਗਦੀਪ ਸਿੰਘ ਨੇ ਦੱਸਿਆ ਕਿ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ