JALANDHAR WEATHER

2 ਧੜਿਆਂ ਵਿਚ ਚਲੀਆਂ ਗੋਲੀਆਂ, ਇਕ ਜ਼ਖ਼ਮੀ

ਖੰਨਾ , 15 ਜੂਨ (ਪੱਤਰ ਪ੍ਰੇਰਕ) - ਅੱਜ ਦੇਰ ਰਾਤ ਸਥਾਨਕ ਜੀ. ਟੀ. ਰੋਡ 'ਤੇ ਗਰੀਨ ਲੈਂਡ ਹੋਟਲ ਦੇ ਨੇੜੇ 2 ਧੜਿਆਂ ਵਿਚ ਟਕਰਾ ਹੋਣ 'ਤੇ ਗੋਲੀਆਂ ਚੱਲਣ ਦੀ ਚਰਚਾ ਹੈ। ਇਕ ਨੌਜਵਾਨ ਨਿਖਿਲ ਜਿਸ ਦੀ ਉਮਰ 22 ਸਾਲ ਦੱਸੀ ਗਈ ਹੈ ਦੇ ਚੇਹਰੇ ਤੇ ਅੱਖ ਹੇਠਾਂ ਗੋਲੀ ਲੱਗੀ ਹੈ। ਉਸ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ ਅਤੇ ਇਥੋਂ ਚੰਡੀਗੜ੍ਹ ਪੀ.ਜੀ.ਆਈ. ਲਈ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਵਿਚੋਂ ਇਕ ਧੜਾ ਲੁਧਿਆਣਾ ਇਲਾਕੇ ਨਾਲ ਸੰਬੰਧਿਤ ਅਤੇ ਦੂਸਰਾ ਧੜਾ ਸਰਹਿੰਦ ਨਾਲ ਸੰਬੰਧਿਤ ਦੱਸਿਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਖੰਨਾ ਸਿਟੀ 1 , ਸਿਟੀ 2 ਅਤੇ ਥਾਣਾ ਸਦਰ ਦੇ ਐਸ.ਐਚ.ਓ. ਮੌਕੇ 'ਤੇ ਪੁੱਜੇ। ਜ਼ਖ਼ਮੀ ਨਿਖਿਲ ਸਰਹਿੰਦ ਦੇ ਪਿੰਡ ਸਾਨੀ ਪੁਰ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੈ ਝਗੜੇ ਵਿਚ ਸ਼ਾਮਿਲ ਨੌਜਵਾਨਾਂ ਦੇ ਦੋਵੇਂ ਧੜੇ ਮੌਕੇ ਤੋਂ ਫ਼ਰਾਰ ਹੋ ਗਏ ਸਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ