ਦਿੱਲੀ : ਕਰੰਟ ਲੱਗਣ ਕਾਰਨ ਦੋ ਲੋਕਾਂ ਅਤੇ ਇਕ ਕੁੱਤੇ ਦੀ ਮੌਤ
ਨਵੀਂ ਦਿੱਲੀ, 15 ਜੂਨ - ਦਿੱਲੀ ਦੇ ਆਰਕੇ ਪੁਰਮ ਦੇ ਸੈਕਟਰ 1 ਵਿਚ ਦੋ ਲੋਕਾਂ ਅਤੇ ਇਕ ਗਲੀ ਦੇ ਕੁੱਤੇ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਭਾਰੀ ਮੀਂਹ ਦੇ ਚੱਲਦਿਆਂ ਡਿੱਗੇ ਹੋਏ ਇਕ ਦਰੱਖਤ ਤੋਂ ਬਿਜਲੀ ਦਾ ਝਟਕਾ ਲੱਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।