JALANDHAR WEATHER

ਸੁਨਿਆਰੇ ਦੀ ਦੁਕਾਨ 'ਤੇ ਅੱਧਾ ਕਿਲੋ ਸੋਨਾ, 20 ਕਿਲੋ ਚਾਂਦੀ ਤੇ ਇਕ ਲੱਖ ਰੁਪਏ ਦੀ ਚੋਰੀ

 ਕਪੂਰਥਲਾ, 8 ਜੂਨ (ਅਮਨਜੋਤ ਸਿੰਘ ਵਾਲੀਆ) - ਕਪੂਰਥਲਾ ਸ਼ਹਿਰ ਦੇ ਸਰਾਫਾ ਬਾਜ਼ਾਰ ਚ ਐਤਵਾਰ ਤੜਕਸਾਰ ਚੋਰ ਇਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ 500 ਗ੍ਰਾਮ ਸੋਨਾ, 20 ਕਿਲੋ ਚਾਂਦੀ ਤੇ ਇਕ ਲੱਖ ਰੁਪਏ ਦੀ ਨਗਦੀ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਦੀ ਸੂਚਨਾ ਮਿਲਣ 'ਤੇ ਡੀਐਸਪੀ ਦੀਪ ਕਰਨ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਿਤ ਦੁਕਾਨਦਾਰ ਅਜੇ ਕੁਮਾਰ ਨੇ ਦੱਸਿਆ ਕਿ 5 ਚੋਰ ਇਕ ਕਾਰ ਵਿਚ ਆਏ ਅਤੇ ਉਨ੍ਹਾਂ ਚੌਂਕੀਦਾਰ ਨੂੰ ਬੰਧਕ ਬਣਾ ਕੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ। ਇਹ ਸਾਰੀ ਘਟਨਾ ਦੁਕਾਨ ਦੇ ਸਾਹਮਣੇ ਲੱਗੇ ਇਕ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

5ਬਿਹਾਰ ਚੋਣਾਂ ਹਾਰਨ ਵਾਲੀ ਹੈ ਕਾਂਗਰਸ - ਸ਼ਹਿਜ਼ਾਦ ਪੂਨਾਵਾਲਾ

ਨਵੀਂ ਦਿੱਲੀ, 8 ਜੂਨ - ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਬਿਆਨ 'ਤੇ, ਭਾਜਪਾ ਨੇਤਾ ਸ਼ਹਿਜ਼ਾਦ ਪੂਨਾਵਾਲਾ ਕਹਿੰਦੇ ਹਨ, "ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਪਾਰਟੀ ਵਲੋਂ ਭਾਰਤੀ ਫ਼ੌਜ 'ਤੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਬਾਅਦ, ਇਹ ਯਕੀਨੀ ਹੈ ਕਿ ਉਹ ਬਿਹਾਰ ਚੋਣਾਂ ਹਾਰਨ ਵਾਲੇ ਹਨ। ਹੁਣ ਜਦੋਂ ਉਹ ਚੋਣਾਂ ਹਾਰਨ ਵਾਲੇ ਹਨ, ਤਾਂ ਪਹਿਲਾਂ ਹੀ ਬਹਾਨੇ ਬਣਾਉਣੇ ਜ਼ਰੂਰੀ ਹਨ... ਚੋਣ ਕਮਿਸ਼ਨ ਨੇ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਤੱਥਾਂ ਵਾਲੇ ਜਵਾਬ ਇਕ ਵਾਰ ਨਹੀਂ ਸਗੋਂ ਕਈ ਵਾਰ ਦਿੱਤੇ ਹਨ, ਪਰ ਰਾਹੁਲ ਗਾਂਧੀ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਪਰਿਵਾਰਕ ਸਿਸਟਮ ਸੰਵਿਧਾਨਕ ਪ੍ਰਣਾਲੀ ਤੋਂ ਉੱਪਰ ਹੈ, ਇਸ ਲਈ ਜਦੋਂ ਉਹ ਚੋਣਾਂ ਹਾਰਦੇ ਹਨ, ਤਾਂ ਉਹ ਚੋਣ ਕਮਿਸ਼ਨ ਵਿਚ ਕਮੀਆਂ ਪਾਉਂਦੇ ਹਨ... ਜਿਨ੍ਹਾਂ ਦੇ ਪਰਿਵਾਰ ਦਾ ਪੂਰਾ ਕਿਰਦਾਰ ਸੰਵਿਧਾਨਕ ਸੰਸਥਾਵਾਂ ਦਾ ਕਤਲ ਹੈ, ਉਨ੍ਹਾਂ ਨੂੰ ਦੂਜਿਆਂ 'ਤੇ 'ਮੈਚ ਫਿਕਸਿੰਗ' ਦਾ ਦੋਸ਼ ਨਹੀਂ ਲਗਾਉਣਾ ਚਾਹੀਦਾ।"  

... 1 hours 58 minutes ago

ਹੋਰ ਖ਼ਬਰਾਂ...

ਅਜੀਤ ਟੀ ਵੀ