ਭਾਈ ਧਿਆਨ ਸਿੰਘ ਮੰਡ ਨੇ ਪੜਿ੍ਆ ਆਪਣਾ ਸੰਦੇਸ਼

ਅੰਮ੍ਰਿਤਸਰ, 6 ਜੂਨ (ਜਸਵੰਤ ਸਿੰਘ ਜੱਸ, ਹਰਮਿੰਦਰ ਸਿੰਘ, ਰੇਸ਼ਮ ਸਿੰਘ)- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਘੱਲੂਘਾਰਾ ਸਮਾਗਮ ਉਪਰੰਤ ਸਰਬੱਤ ਖਾਲਸਾ ਸੰਮੇਲਨ ਵਲੋਂ ਨਿਯੁਕਤ ਕੀਤੇ ਗਏ ਮੁਤਵਾਜੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਵੀ ਆਪਣਾ ਸੰਦੇਸ਼ ਮੀਡੀਆ ਸਾਹਮਣੇ ਪੜ੍ਹ ਕੇ ਸੁਣਾਇਆ ਗਿਆ। ਸਮਾਗਮ ਉਪਰੰਤ ਹੇਠਾਂ ਪਰਿਕਰਮਾ ’ਚ ਸਿੱਖ ਨੌਜਵਾਨਾਂ ਵਲੋਂ ਖਾਲਿਸਤਾਨ ਪੱਖੀ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਾਰਾਲੇ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਹਨ।