ਕਰਨਾਟਕ ਸਰਕਾਰ ਵਲੋਂ ਬੈਂਗਲੁਰੂ ਹਾਦਸੇ ਦੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ

ਬੈਂਗਲੁਰੂ, 4 ਜੂਨ-ਕਰਨਾਟਕ ਸਰਕਾਰ ਨੇ ਬੈਂਗਲੁਰੂ ਭਗਦੜ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਲਈ 10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ ਤੇ ਜ਼ਖਮੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।। ਦੱਸ ਦਈਏ ਕਿ ਘਟਨਾ ਵਿਚ 11 ਲੋਕਾਂ ਦੀ ਮੌਤ ਹੋ ਗਈ ਤੇ 33 ਲੋਕ ਜ਼ਖਮੀ ਹੋ ਗਏ ਹਨ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਮੈਂ ਇਸ ਘਟਨਾ ਦੀ ਮੈਜਿਸਟ੍ਰੇਟ ਜਾਂਚ ਦਾ ਹੁਕਮ ਦਿੱਤਾ ਹੈ ਅਤੇ 15 ਦਿਨਾਂ ਦਾ ਸਮਾਂ ਦਿੱਤਾ ਹੈ। ਲੋਕਾਂ ਨੇ ਸਟੇਡੀਅਮ ਦੇ ਗੇਟ ਵੀ ਤੋੜ ਦਿੱਤੇ ਤੇ ਭਗਦੜ ਮਚ ਗਈ। ਕਿਸੇ ਨੂੰ ਇੰਨੀ ਵੱਡੀ ਭੀੜ ਦੀ ਉਮੀਦ ਨਹੀਂ ਸੀ। ਸਟੇਡੀਅਮ ਵਿਚ ਸਿਰਫ਼ 35,000 ਲੋਕਾਂ ਦੀ ਸਮਰੱਥਾ ਹੈ ਪਰ 2-3 ਲੱਖ ਲੋਕ ਆ ਗਏ। ਜਿੱਤ ਦੇ ਜਸ਼ਨ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ।