ਬੈਂਗਲੁਰੂ ਭਗਦੜ ਘਟਨਾ ਤੋਂ ਬਹੁਤ ਦੁਖੀ ਹਾਂ - ਬੀ.ਸੀ.ਸੀ.ਆਈ. ਉਪ ਪ੍ਰਧਾਨ ਤੇ MP ਰਾਜੀਵ ਸ਼ੁਕਲਾ

ਨਵੀਂ ਦਿੱਲੀ, 4 ਜੂਨ-ਬੈਂਗਲੁਰੂ ਵਿਚ ਆਰ.ਸੀ.ਬੀ. ਦੇ ਜਿੱਤ ਦੇ ਜਸ਼ਨ ਦੌਰਾਨ ਭਗਦੜ 'ਤੇ ਬੀ.ਸੀ.ਸੀ.ਆਈ. ਦੇ ਉਪ ਪ੍ਰਧਾਨ ਅਤੇ ਕਾਂਗਰਸ ਸੰਸਦ ਮੈਂਬਰ ਰਾਜੀਵ ਸ਼ੁਕਲਾ ਨੇ ਕਿਹਾ ਕਿ ਇਹ ਕਿਸੇ ਵੀ ਰਾਜ ਵਿਚ ਹੋ ਸਕਦਾ ਹੈ ਅਤੇ ਸੱਤਾਧਾਰੀ ਪਾਰਟੀ ਨੂੰ ਇਸ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ। ਇਸਦਾ ਰਾਜਨੀਤੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਭੀੜ ਬਹੁਤ ਜ਼ਿਆਦਾ ਸੀ, ਮੈਂ ਫਰੈਂਚਾਇਜ਼ੀ ਨਾਲ ਗੱਲ ਕੀਤੀ, ਉਨ੍ਹਾਂ ਨੇ ਵੀ ਨਹੀਂ ਸੋਚਿਆ ਸੀ ਕਿ ਇੰਨੀ ਵੱਡੀ ਭੀੜ ਆਵੇਗੀ ਅਤੇ ਇਹ ਘਟਨਾ ਅਚਾਨਕ ਵਾਪਰੀ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵੱਧ ਤੋਂ ਵੱਧ ਮਦਦ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।