JALANDHAR WEATHER

ਸਾਊਦੀ ਅਰਬ ’ਚ ਮਿ੍ਤਕ ਹੋਏ ਨੌਜਵਾਨ ਦੀ 25 ਦਿਨ ਬਾਅਦ ਲਾਸ਼ ਪੁੱਜੀ ਪਿੰਡ

ਡੇਰਾ ਬਾਬਾ ਨਾਨਕ, (ਗੁਰਦਾਸਪੁਰ), 4 ਜੂਨ (ਹੀਰਾ ਸਿੰਘ ਮਾਂਗਟ)- ਪਰਿਵਾਰ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਸਾਊਦੀ ਅਰਬ ਵਿਚ ਰੋਜ਼ੀ ਰੋਟੀ ਕਮਾਉਣ ਗਏ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਪੱਖੋਕੇ ਮਹਿਮਾਰਾ ਦੇ ਨੌਜਵਾਨ ਵਿਲੀਅਮ ਮਸੀਹ ਪੁੱਤਰ ਬਸੀਰ ਮਸੀਹ ਦੀ ਬੀਤੀ 10 ਮਈ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ, ਜਿਸ ਦੀ ਮ੍ਰਿਤਕ ਦੇਹ ਅੱਜ ਕਰੀਬ 25 ਦਿਨ ਬਾਅਦ ਜੱਦੀ ਪਿੰਡ ਪਹੁੰਚੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਸੀਹ ਆਗੂ ਜਗੀਰ ਮਸੀਹ ਪੱਖੋਕੇ ਅਤੇ ਉਸ ਦੇ ਨਾਲ ਕੰਪਨੀ ਵਿਚ ਕੰਮ ਕਰਦੇ ਵੱਡੇ ਭਰਾ ਸੈਮੂਏਲ ਮਸੀਹ ਨੇ ਦੱਸਿਆ ਕਿ ਵਿਲੀਅਨ ਮਸੀਹ, ਜੋ ਅੱਜ ਤੋਂ ਕਰੀਬ 10 ਸਾਲ ਪਹਿਲਾਂ ਸਾਊਦੀ ਅਰਬ ਦੀ ਕੰਪਨੀ ਵਿਚ ਡਰਾਈਵਰ ਦੀ ਨੌਕਰੀ ਕਰਦਾ ਸੀ ਤੇ ਉਸ ਦੀ ਉਥੇ ਮੌਤ ਹੋ ਗਈ ਸੀ ਤੇ ਅੱਜ ਉਸ ਦੀ ਕੰਪਨੀ ਦੇ ਸਹਿਯੋਗ ਨਾਲ ਮ੍ਰਿਤਕ ਦੇਹ ਜੱਦੀ ਪਿੰਡ ਪੱਖੋਕੇ ਮਹਿਮਾਰਾ ਵਿਖੇ ਪਹੁੰਚੀ ਹੈ। ਉਹਨਾਂ ਦੱਸਿਆ ਕਿ ਵਿਲੀਅਮ ਮਸੀਹ ਬੀਤੇ ਤਿੰਨ ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਭਾਰਤ ਤੋਂ ਸਾਊਦੀ ਅਰਬ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ