JALANDHAR WEATHER

ਮੱਧ ਪ੍ਰਦੇਸ਼: ਵੈਨ ’ਤੇ ਪਲਟੀ ਟਰਾਲੀ, 9 ਦੀ ਮੌਤ

ਭੋਪਾਲ, 4 ਜੂਨ- ਮੱਧ ਪ੍ਰਦੇਸ਼ ਦੇ ਝਾਬੂਆ ਵਿਚ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਸੀਮਿੰਟ ਨਾਲ ਭਰੀ ਇਕ ਟਰਾਲੀ ਇਕ ਓਮਨੀ ਵੈਨ ’ਤੇ ਪਲਟ ਗਈ। ਵੈਨ ਵਿਚ ਸਵਾਰ 9 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਕ 5 ਸਾਲ ਦੇ ਬੱਚੇ ਸਮੇਤ ਦੋ ਲੋਕ ਗੰਭੀਰ ਜ਼ਖਮੀ ਹੋਏ ਹਨ। ਇਹ ਹਾਦਸਾ ਭਵਪੁਰਾ ਪਿੰਡ ਦੇ ਨੇੜੇ ਕਲਿਆਣਪੁਰਾ ਵਿਚ ਵਾਪਰਿਆ। ਇਨ੍ਹਾਂ ਵਿਚ 4 ਬੱਚੇ, 3 ਔਰਤਾਂ ਅਤੇ 2 ਪੁਰਸ਼ ਸ਼ਾਮਿਲ ਹਨ। ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਜਾਣਕਾਰੀ ਅਨੁਸਾਰ, ਵੈਨ ਵਿਚ ਸਵਾਰ ਸਾਰੇ ਲੋਕ ਮੇਘਨਗਰ ਤਹਿਸੀਲ ਦੇ ਸ਼ਿਵਗੜ੍ਹ ਮਹੂਦਾ ਦੇ ਰਹਿਣ ਵਾਲੇ ਸਨ। ਥੰਡਲਾ ਅਤੇ ਮੇਘਨਗਰ ਪੁਲਿਸ ਦੀਆਂ ਟੀਮਾਂ ਐਂਬੂਲੈਂਸਾਂ ਨਾਲ ਮੌਕੇ ’ਤੇ ਪਹੁੰਚੀਆਂ। ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਥੰਡਲਾ ਸਿਵਲ ਹਸਪਤਾਲ ਅਤੇ ਮੇਘਨਗਰ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿਚ ਸਵਾਰ ਸਾਰੇ ਲੋਕ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ