ਛੱਤੀਸਗੜ੍ਹ : 16 ਨਕਸਲੀਆਂ ਨੇ ਕੀਤਾ ਆਤਮ-ਸਮਰਪਣ
ਸੁਕਮਾ, 2 ਜੂਨ-ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਸੋਮਵਾਰ ਨੂੰ 16 ਨਕਸਲੀਆਂ ਨੇ ਆਤਮ-ਸਮਰਪਣ ਕੀਤਾ। ਇਨ੍ਹਾਂ ਵਿਚੋਂ 9 ਨਕਸਲੀਆਂ ਚਿੰਤਾਲਨਾਰ ਪੁਲਿਸ ਸਟੇਸ਼ਨ ਦੀ ਹੱਦ ਅਧੀਨ ਆਉਂਦੇ ਕੇਰਲਪੇਂਡਾ ਪਿੰਡ ਪੰਚਾਇਤ ਨਾਲ ਸਬੰਧਤ ਸਨ। ਸੁਕਮਾ ਦੇ ਪੁਲਿਸ ਸੁਪਰਡੈਂਟ ਕਿਰਨ ਚਵਾਨ ਨੇ ਕਿਹਾ ਕਿ ਇਕ ਔਰਤ ਸਮੇਤ ਸਾਰੇ 16 ਨਕਸਲੀਆਂ ਨੇ ਇਥੇ ਸੀਨੀਅਰ ਪੁਲਿਸ ਅਤੇ ਸੀ.ਆਰ.ਪੀ.ਐਫ. ਅਧਿਕਾਰੀਆਂ ਸਾਹਮਣੇ ਆਤਮ-ਸਮਰਪਣ ਕੀਤਾ।