ਬਾਬਾ ਕੇਦਾਰਨਾਥ ਧਾਮ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 7 ਲੱਖ ਤੋਂ ਪਾਰ

ਉੱਤਰਾਖੰਡ, 1 ਜੂਨ - 2 ਮਈ ਨੂੰ ਬਾਬਾ ਕੇਦਾਰਨਾਥ ਧਾਮ ਦੇ ਦਰਵਾਜ਼ੇ ਖੁੱਲ੍ਹਣ ਤੋਂ ਬਾਅਦ ਪਿਛਲੇ ਇਕ ਮਹੀਨੇ ਵਿਚ ਮੰਦਰ ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 7 ਲੱਖ ਤੋਂ ਪਾਰ ਹੋ ਗਈ ਹੈ । ਮੁੱਖ ਪਸ਼ੂ ਚਿਕਿਤਸਾ ਅਧਿਕਾਰੀ ਡਾ. ਆਸ਼ੀਸ਼ ਰਾਵਤ ਨੇ ਕਿਹਾ ਕਿ 31 ਮਈ ਤੱਕ, ਲਗਭਗ 1,39,444 ਸ਼ਰਧਾਲੂ ਘੋੜਿਆਂ ਅਤੇ ਖੱਚਰਾਂ ਰਾਹੀਂ ਦਰਸ਼ਨ ਲਈ ਪਹੁੰਚੇ ਹਨ।