ਨਾਗਾਲੈਂਡ ਦੇ ਸਾਰੇ 7 ਐਨਸੀਪੀ ਵਿਧਾਇਕ ਐਨਡੀਪੀਪੀ ਵਿਚ ਸ਼ਾਮਿਲ, ਮੁੱਖ ਮੰਤਰੀ ਰਿਓ ਨੂੰ ਵਿਧਾਨ ਸਭਾ ਵਿਚ ਪੂਰਨ ਬਹੁਮਤ

ਕੋਹਿਮਾ (ਨਾਗਾਲੈਂਡ), 1 ਜੂਨ - ਨਾਗਾਲੈਂਡ ਵਿਖੇ 2023 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਾਜ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਐਨਸੀਪੀ ਦੇ ਸਾਰੇ ਸੱਤ ਵਿਧਾਇਕ ਐਨਡੀਪੀਪੀ ਵਿਚ ਸ਼ਾਮਿਲ ਹੋ ਗਏ ਹਨ। ਰਾਜ ਦੀ ਨੀਫਿਯੂ ਰੀਓ ਸਰਕਾਰ ਨੂੰ ਹੁਣ ਵਿਧਾਨ ਸਭਾ ਵਿਚ ਪੂਰਨ ਬਹੁਮਤ ਮਿਲ ਗਿਆ ਹੈ। । ਐਨਡੀਪੀਪੀ ਵਿਧਾਇਕਾਂ ਦੀ ਗਿਣਤੀ 25 ਤੋਂ ਵੱਧ ਕੇ 32 ਹੋ ਗਈ ਹੈ। ਨਾਗਾਲੈਂਡ ਵਿਧਾਨ ਸਭਾ ਵਿਚ ਕੁੱਲ 60 ਸੀਟਾਂ ਹਨ।