JALANDHAR WEATHER

ਅੱਜ ਹੋਵੇਗਾ 72ਵੇਂ ਵਿਸ਼ਵ ਸੁੰਦਰੀ (ਮਿਸ ਵਰਲਡ) ਦਾ ਗ੍ਰੈਂਡ ਫਿਨਾਲੇ

ਹੈਦਰਾਬਾਦ, 31 ਮਈ- ਹੈਦਰਾਬਾਦ ਵਿਚ ਹੋ ਰਹੇ 72ਵੇਂ ਮਿਸ ਵਰਲਡ ਮੁਕਾਬਲੇ ਦਾ ਗ੍ਰੈਂਡ ਫਿਨਾਲੇ ਅੱਜ ਹਾਈ-ਟੈਕ ਐਗਜ਼ੀਬਿਸ਼ਨ ਸੈਂਟਰ ਵਿਚ ਹੋਵੇਗਾ। ਇਸ ਫਿਨਾਲੇ ਨੂੰ ਸ਼ਾਨਦਾਰ ਬਣਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਇਸ ਗ੍ਰੈਂਡ ਫਿਨਾਲੇ ਦੀ ਮੇਜ਼ਬਾਨੀ ਮਿਸ ਵਰਲਡ 2016 ਸਟੈਫਨੀ ਡੇਲ ਵੈਲੇ ਅਤੇ ਮਸ਼ਹੂਰ ਭਾਰਤੀ ਮੇਜ਼ਬਾਨ ਸਚਿਨ ਕੁੰਭਰ ਕਰਨਗੇ। ਇਸ ਵਾਰ ਕੋਟਾ ਤੋਂ ਨੰਦਿਨੀ ਗੁਪਤਾ ਭਾਰਤ ਵਲੋਂ ਇਸ ਮੁਕਾਬਲੇ ’ਚ ਹਿੱਸਾ ਲੈ ਰਹੀ ਹੈ। ਅਦਾਕਾਰਾ ਜੈਕਲੀਨ ਫਰਨਾਂਡੀਜ਼ ਅਤੇ ਅਦਾਕਾਰ ਈਸ਼ਾਨ ਖੱਟਰ ਮਿਸ ਵਰਲਡ 2025 ਦੇ ਫਿਨਾਲੇ ਵਿਚ ਲਾਈਵ ਪ੍ਰਦਰਸ਼ਨ ਦੇਣਗੇ। ਇਸ ਤੋਂ ਇਲਾਵਾ, ਮਿਸ ਵਰਲਡ 2017 ਅਤੇ ਬਾਲੀਵੁੱਡ ਅਦਾਕਾਰਾ ਮਾਨੁਸ਼ੀ ਛਿੱਲਰ ਵੀ ਇਸ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਫਾਈਨਲ ਸਮਾਗਮ ਵਿਚ ਲਗਭਗ 3500 ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ, ਜਿਸ ਵਿੱਚ ਮੁੱਖ ਮੰਤਰੀ ਸਮੇਤ ਕਈ ਮੁੱਖ ਮਹਿਮਾਨਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਦੌਰਾਨ ਅਦਾਕਾਰ ਸੋਨੂੰ ਸੂਦ ਨੂੰ ਮਿਸ ਵਰਲਡ ਹਿਊਮੈਨਟੇਰੀਅਨ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹ ਜੱਜਾਂ ਦੇ ਪੈਨਲ ਦਾ ਹਿੱਸਾ ਵੀ ਹੋਣਗੇ, ਜਿਸ ਵਿਚ ਸਮਾਜ ਸੇਵਿਕਾ ਸੁਧਾ ਰੈੱਡੀ, ਜਿਨ੍ਹਾਂ ਨੇ ਬਿਊਟੀ ਵਿਦ ਏ ਪਰਪਜ਼ ਗਾਲਾ ਡਿਨਰ ਦੀ ਮੇਜ਼ਬਾਨੀ ਕੀਤੀ ਸੀ, ਅਤੇ ਮਿਸ ਇੰਗਲੈਂਡ 2014 ਡਾ. ਕੈਰੀਨਾ ਟੁਰੇਲ ਸ਼ਾਮਿਲ ਹਨ। ਮਿਸ ਵਰਲਡ ਆਰਗੇਨਾਈਜ਼ੇਸ਼ਨ ਦੀ ਚੇਅਰਪਰਸਨ ਅਤੇ ਸੀ.ਈ.ਓ. ਜੂਲੀਆ ਮੋਰਲੇ ਜਿਊਰੀ ਦੀ ਪ੍ਰਧਾਨਗੀ ਕਰਨਗੇ ਅਤੇ ਜੇਤੂ ਦਾ ਐਲਾਨ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ