ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ

ਵੇਰਕਾ (ਅੰਮ੍ਰਿਤਸਰ), 31 ਮਈ - ਲੰਘੀ ਦੇਰ ਸ਼ਾਮ ਥਾਣਾ ਵੇਰਕਾ ਖੇਤਰ ਵਿਚ ਇਕ ਢਾਬੇ ’ਤੇ ਦੋ ਧਿਰਾਂ ਦਰਮਿਆਨ ਹੋਏ ਝਗੜੇ ਦੌਰਾਨ ਇਕ ਧਿਰ ਦੁਆਰਾ ਚਲਾਈਆਂ ਗੋਲੀਆਂ ਨਾਲ ਵੇਰਕਾ ਦੇ ਰਹਿਣ ਵਾਲੇ ਇਕ 25 ਸਾਲ ਦੇ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।