ਕੱਲ੍ਹ ਸ਼ਾਮ ਫ਼ਾਜ਼ਿਲਕਾ ਵਿਚ ਕੀਤੀ ਜਾਵੇਗੀ ਮੌਕ ਡਰਿੱਲ- ਡਿਪਟੀ ਕਮਿਸ਼ਨਰ

ਫ਼ਾਜ਼ਿਲਕਾ, 30 ਮਈ (ਬਲਜੀਤ ਸਿੰਘ )-ਆਪ੍ਰੇਸ਼ਨ ਸ਼ੀਲਡ ਦੇ ਤਹਿਤ 31 ਮਈ ਨੂੰ ਸ਼ਾਮ 6 ਵਜੇ ਤੋਂ 7 ਵਜੇ ਤੱਕ ਮੌਕ ਡਰਿੱਲ ਕੀਤੀ ਜਾਵੇਗੀ । ਇਹ ਨਿਰਦੇਸ਼ ਡਿਪਟੀ ਕਮਿਸ਼ਨਰ ਦਫ਼ਤਰ ਫ਼ਾਜ਼ਿਲਕਾ ਵਲੋਂ ਜਾਰੀ ਕੀਤੇ ਗਏ ਹਨ। ਇਹ ਇਕ ਅਭਿਆਸ ਹੈ ਅਤੇ ਕਿਸੇ ਕਿਸਮ ਦੀ ਘਬਰਾਹਟ ਵਿਚ ਆਉਣ ਦੀ ਜ਼ ਰੂਰਤ ਨਹੀਂ ਹੈ । ਇਸ ਤਹਿਤ ਸ਼ਾਮ 6 ਵਜੇ ਸਾਇਰਨ ਵੱਜੇਗਾ ਤਾਂ ਉਸ ਸਮੇਂ ਆਪਣੇ ਆਪ ਨੂੰ ਸੁਰੱਖਿਤ ਕਰਨ ਸੰਬੰਧ ਅਭਿਆਸ ਕਰਨਾ ਹੈ।