JALANDHAR WEATHER

ਗੁਰਮੀਤ ਸਿੰਘ (ਪੀ.ਪੀ.ਐਸ) ਹੋਣਗੇ ਫਾਜ਼ਿਲਕਾ ਦੇ ਨਵੇਂ ਐਸ.ਐਸ.ਪੀ

ਫਾਜਿਲਕਾ, 28 ਮਈ (ਬਲਜੀਤ ਸਿੰਘ)-ਬੀਤੇ ਦਿਨੀ ਪੰਜਾਬ ਸਰਕਾਰ ਅਤੇ ਵਿਜੀਲੈਂਸ ਵਿਭਾਗ ਵੱਲੋਂ ਭਰਸ਼ਟਾਚਾਰ ਖਿਲਾਫ ਫਾਜ਼ਿਲਕਾ ਦੇ ਪੁਲਿਸ ਵਿਭਾਗ ਉੱਤੇ ਵੱਡੀ ਕਾਰਵਾਈ ਤੋਂ ਬਾਅਦ ਫਾਜ਼ਲਕਾ ਦੇ ਮੌਜੂਦਾ ਐਸ.ਐਸ.ਪੀ ਵਰਿੰਦਰ ਸਿੰਘ ਬਰਾੜ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਉਹਨਾਂ ਦੀ ਥਾਂ ਤੇ ਗੁਰਮੀਤ ਸਿੰਘ ਪੀ.ਪੀ.ਐਸ ਨੂੰ ਫਾਜ਼ਿਲਕਾ ਦਾ ਨਵਾਂ ਐਸ.ਐਸ.ਪੀ ਲਗਾ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ 27 ਮਈ ਨੂੰ ਵਿਜਲੈਂਸ ਵਿਭਾਗ ਵੱਲੋਂ ਫਾਜ਼ਿਲਕਾ ਦੇ ਸਾਈਬਰ ਥਾਣੇ ਤੇ ਛਾਪੇਮਾਰੀ ਕਰ ਐਸ.ਐਚ. ਓ ਅਤੇ ਉਹਨਾਂ ਦੇ ਤਿੰਨ ਸਾਥੀਆਂ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।ਜਿਸ ਤੋਂ ਬਾਅਦ ਇਸੇ ਕਾਰਵਾਈ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਦੇ ਮੌਜੂਦਾ ਐਸ.ਐਸ.ਪੀ ਵਰਿੰਦਰ ਸਿੰਘ ਬਰਾੜ ਨੂੰ ਵੀ ਮੁਅਤਲ ਕਰਨ ਦੀ ਖ਼ਬਰ ਸਾਹਮਣੇ ਆ ਗਈ ਹੈ।ਜਿਸ ਤੇ ਪੰਜਾਬ ਸਰਕਾਰ ਵੱਲੋਂ ਐਕਸ਼ਨ ਲੈਂਦੇ ਹੋਏ ਗੁਰਮੀਤ ਸਿੰਘ ਪੀ.ਪੀ.ਐਸ ਜੋ ਕਿ ਪਟਿਆਲਾ ਦੇ ਵਿੱਚ ਏ.ਆਈ.ਜੀ. ਸੀ.ਆਈ. ਡੀ ਤਾਇਨਾਤ ਸਨ ਦਾ ਤਬਾਦਲਾ ਕਰ ਕੇ ਫਾਜ਼ਿਲਕਾ ਦੇ ਵਿੱਚ ਨਿਯੁਕਤੀ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ